ਕਿਸਾਨੀਂ ਸੰਘਰਸ਼ ਪੀੜ੍ਹਤ ਐਕਸ਼ਨ ਕਮੇਟੀ ਪੰਜਾਬ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਕਿਸਾਨੀਂ ਸੰਘਰਸ਼ ਪੀੜ੍ਹਤ ਐਕਸ਼ਨ ਕਮੇਟੀ ਪੰਜਾਬ ਜ਼ਿਲ੍ਹਾ ਕਮੇਟੀ ਮਾਨਸਾ ਤੇ ਖੇਤੀਬਾੜੀ ਟਿਊਬਵੈਂਲ ਕੁਨੈਕਸ਼ਨ ਪੀੜ੍ਹਤ ਕਿਸਾਨ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਕੋਲੋਂ ਆਪਣੀਆਂ ਮੰਗਾਂ ਮੰਨੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਸ਼ੁਕਰਾਨਾ ਯਾਤਰਾ ਦੌਰਾਨ ਪਿਛਲੇ ਦਿਨ੍ਹੀਂ ਜ਼ਿਲ੍ਹਾ ਮਾਨਸਾ ਆਉਣ ’ਤੇ ਦੋਵੇਂ ਐਕਸ਼ਨ ਕਮੇਟੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ। ਕਮੇਟੀ ਮੈਂਬਰ ਅਜੈਬ ਸਿੰਘ ਬੱਛੋਆਣਾ, ਗਿਆਨ ਸਿੰਘ ਦੋਦੜਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਦੌਰਾਨ ‘ਚ ਮਾਰੇ ਗਏ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰ ਵਿੱਚੋਂ ਇੱਕ ਮੈਂਬਰ ਨੂੰ ਨੌਕਰੀ ਦੇਣ ਅਤੇ ਪੰਜ ਲੱਖ ਮੁਆਵਜ਼ਾ ਦੇਣ ਫ਼ੈਸਲਾ ਕੀਤਾ ਸੀ। ਕਈ ਪੀੜ੍ਹਤ ਪਰਿਵਾਰ ਇਸ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਨੂੰ ਨਾ ਮੁਆਵਜ਼ਾ ਮਿਲਿਆ ਤੇ ਨਾ ਹੀ ਕੋਈ ਨੌਕਰੀ ਮਿਲੀ ਹੈ। ਪੀੜਤ ਪਰਿਵਾਰ ਦਫ਼ਤਰਾਂ ਵਿੱਚ ਠੋਕਰਾਂ ਖਾਣ ਤੱਕ ਸੀਮਤ ਰਹਿ ਗਏ ਹਨ। ਡਿਪਟੀ ਕਮਿਸ਼ਨਰਾਂ ਵੱਲੋਂ ਪੰਜਾਬ ਸਰਕਾਰ ਨੂੰ ਰਿਸ਼ਤਿਆਂ ਵਿੱਚ ਢਿੱਲ ਦੇਣ ਲਈ ਲਿਖਿਆ ਗਿਆ ਸੀ ਉਨ੍ਹਾਂ ਨੂੰ ਪੂਰ੍ਹੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਅਣਵਿਆਹੇ , ਕੁਆਰੇ ਪਰਿਵਾਰ ਦੇ ਮੈਂਬਰ ਵਾਂਝੇ ਰਹਿ ਗਏ ਹਨ, ਜਦਕਿ ਇੱਕ ਸ਼ਹੀਦ ਹੋਏ ਕਿਸਾਨ ਦਾ ਪੁੱਤਰ ਓਵਰਏਜ ਹੋ ਗਿਆ ਹੈ ਤਾਂ ਉਸਦੇ ਅੱਗੇ ਪੁੱਤਰ ਤੇ ਪੁੱਤਰੀ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ। ਅਣਵਿਆਹੇ, ਕੁਆਰੇ, ਸ਼ਹੀਦਾਂ ਦੇ ਭਰਾ ਓਵਰਏਜ਼ ਹੋ ਜਾਣ ਤਾਂ ਉਹ ਆਪਣੇ ਪੁੱਤਰ ਜਾਂ ਪੁੱਤਰੀ ਨੂੰ ਨੌਕਰੀ ਕਿਉਂ ਨਹੀਂ ਦਿਵਾ ਸਕਦੇ। ਸਰਕਾਰ ਵੱਲੋਂ ਇਹ ਰਿਸ਼ਤਿਆਂ ਵਿੱਚ ਢਿੱਲ ਦੇ ਕੇ ਰਹਿੰਦੇ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ। ਖੇਤੀਬਾੜੀ ਟਿਊਬਵੈਲ ਕੁਨੈਕਸ਼ਨ ਸਾਲ 2014,15,16 ਵਿੱਚ ਕੱਟੇ ਗਏ ਡਿਮਾਂਡ ਨੋਟਿਸਾਂ ਨੂੰ ਟਿਊਬਵੈੱਲ ਕੁਨੈਕਸ਼ਨ ਦੇਣ ਲਈ 2027 ਤੱਕ ਇੰਨ੍ਹਾਂ ਡਿਮਾਂਡ ਨੋਟਿਸਾਂ ਨੂੰ ਰਿਵਾਇਜ਼ ਕੀਤਾ ਜਾਵੇ ਕਿਉਂਕਿ 2014 ਵਿੱਚ ਕੱਟੇ ਗਏ ਡਿਮਾਂਡ ਨੋਟਿਸਾਂ ਨੂੰ 2016 ਤੱਕ ਰਿਵਾਇਜ਼ ਕੀਤਾ ਗਿਆ ਸੀ। 31-12-2016 ਤੱਕ ਸਕਿਊਰਟੀ ਭਰਨ ਵਾਲੇ ਕਿਸਾਨਾਂ ਦੇ ਡਿਮਾਂਡ ਨੋਟਿਸ ਜਾਰੀ ਕੀਤੇ ਜਾਣ ਕਿਉਕਿ ਕਾਫ਼ੀ ਪੀੜ੍ਹਤ ਕਿਸਾਨ ਉਸ ਸਮੇਂ ਵੱਖ ਵੱਖ ਕੈਟਾਗਿਰੀਆਂ ਦੇ ਆਪਸ਼ਨ ਦੇਣ ਲਈ ਰਹਿ ਗਏ ਸਨ। ਉਨ੍ਹਾਂ ਨੂੰ ਆਪਸ਼ਨ ਭਰਨ ਦਾ ਮੌਕਾ ਦਿੱਤਾ ਜਾਵੇ ਕਿਉਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ 2018 ਤੋਂ ਡਿਮਾਂਡ ਨੋਟਿਸ ਕੱਟਣ ਤੇ ਪਾਬੰਦੀ ਲਗਾਈ ਹੈ ਪਰ ਇਸ ਤੋਂ ਪਹਿਲਾਂ ਜਾਰੀ ਹੋਏ ਡਿਮਾਂਡ ਨੋਟਿਸ ਵਾਲੇ ਕਿਸਾਨਾਂ ਨੂੰ ਕੁਨੈਕਸ਼ਨ ਦਿੱਤੇ ਜਾ ਸਕਦੇ ਹਨ। 2020 ਵਿੱਚ ਡਿਮਾਂਡ ਨੋਟਿਸ ਦੀ ਮਿਆਦ 10.5 ਸਾਲ ਦਾ ਵਾਧਾ ਕਰ ਦਿੱਤਾ ਸੀ ਪਰ ਪੰਜਾਬ ਸਟੇਟ ਪਾਵਰ ਕਾਰਪਰੇਸ਼ਨ ਲਿਮਟਿਡ ਵੱਲੋਂ ਪਬਲਿਕ ਨੋਟਿਸ ਨਾ ਦੇਣ ਕਰਕੇ ਕਾਫ਼ੀ ਕਿਸਾਨ ਵਾਂਝੇ ਰਹਿ ਗਏ ਸਨ। ਉਨ੍ਹਾਂ ਨੂੰ ਖੇਤੀਬਾੜੀ ਟਿਊਬਵੈਂਲ ਕੁਨੈਕਸ਼ਨ ਦਿੱਤੇ ਜਾਣ।