ਮਈ ਦਿਵਸ ਮੌਕੇ ਸੰਸਥਾ ਵੱਲੋਂ ਪਾਣੀ ਵਾਲੇ ਰਿਕਸ਼ੇ ਸ਼ੁਰੂ
ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ
Publish Date: Sat, 02 May 2026 05:57 PM (IST)
Updated Date: Sun, 03 May 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਮਈ ਦਿਵਸ ਮੌਕੇ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਦੀ ਸਹੂਲਤ ਲਈ ਠੰਢੇ ਪਾਣੀ ਦੇ ਦੋ ਰਿਕਸ਼ੇ ਚਾਲੂ ਕੀਤੇ। ਜਾਣਕਾਰੀ ਦਿੰਦਿਆਂ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਵੱਲੋਂ ਵੱਡੇ ਪੱਧਰ ’ਤੇ ਪਾਣੀ ਦੀ ਸੇਵਾ ਕੀਤੀ ਜਾਂਦੀ ਹੈ, ਜਿੱਥੇ ਸ਼ਹਿਰ ’ਚ ਤਕਰੀਬਨ 12 ਟੈਂਕੀਆਂ ਰੱਖੀਆਂ ਗਈਆਂ ਹਨ। ਬੱਸ ਅੱਡੇ ਤੇ ਤਹਿਸੀਲ ਕੰਪਲੈਕਸ ਵਿੱਚ ਪਾਣੀ ਦੇ ਪਿਆਓ ਸ਼ੁਰੂ ਕੀਤੇ ਜਾ ਰਹੇ ਹਨ। ਸਰਕਾਰੀ ਹਸਪਤਾਲ ਵਿੱਚ ਵੀ ਪਾਣੀ ਦੀ ਸੇਵਾ ਕੀਤੀ ਜਾਂਦੀ ਹੈ, ਉਥੇ ਹੀ ਸ਼ਹਿਰ ਵਿੱਚ ਜ਼ਿਮੀਂਦਾਰ ਭਰਾਵਾਂ, ਮਜ਼ਦੂਰਾਂ ਅਤੇ ਰਾਹਗੀਰਾਂ ਲਈ ਦੋ ਠੰਢੇ ਪਾਣੀ ਦੇ ਰਕਸ਼ੇ ਸਾਰਾ ਦਿਨ ਸ਼ਹਿਰ ਵਿੱਚ ਫ਼ਿਰਦੇ ਰਹਿੰਦੇ ਹਨ ਤਾਂ ਜੋ ਰਾਹਗੀਰ ਪਾਣੀ ਪੀ ਕੇ ਪਿਆਸ ਬੁਝਾ ਸਕਣ। ਕੁਲਵਿੰਦਰ ਸਿੰਘ ਈਓ ਤੇ ਸੁਖਦਰਸ਼ਨ ਸਿੰਘ ਕੁਲਾਣਾ ਨੇ ਦੱਸਿਆ ਕਿ ਇੰਨ੍ਹਾਂ ਵਿੱਚੋਂ ਇੱਕ ਰਿਕਸ਼ੇ ਦੀ ਸੇਵਾ ਡਾਕਟਰ ਕਪਲਾਸ ਗਰਗ ਵੱਲੋਂ ਆਪਣੇ ਪਿਤਾ ਡਾ. ਕ੍ਰਿਸ਼ਨ ਗਰਗ ਦੀ ਯਾਦ ਵਿੱਚ ਅਤੇ ਦੂਜੇ ਰਿਕਸ਼ੇ ਦੀ ਸੇਵਾ ਤਰਸੇਮ ਚੰਦ ਮੱਤੀ ਵਾਲਿਆਂ ਵੱਲੋਂ ਕੀਤੀ ਹੈ। ਰਿਕਸ਼ਿਆਂ ਦੀ ਸ਼ੁਰੂਆਤ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਧਲੇਵਾਂ ਵੱਲੋਂ ਝੰਡੀ ਦਿਖਾ ਕੀਤੀ ਗਈ। ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼ਾਮ ਲਾਲ ਧਲੇਵਾਂ, ਰਜਿੰਦਰ ਵਰਮਾ ਅਤੇ ਸੁਰਜੀਤ ਸਿੰਘ ਟੀਟਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕ ਬਹੁਤ ਭਲਾਈ ਵਾਲਾ ਕਾਰਜ ਹੈ। ਸਾਰਿਆਂ ਨੂੰ ਅਪੀਲ ਕੀਤੀ ਕਿ ਸਹਿਯੋਗ ਦਿੱਤਾ ਜਾਵੇ। ਆਪਣੇ ਬਜ਼ੁਰਗਾਂ ਜਾਂ ਵੱਡਿਆਂ ਦੀ ਯਾਦ ਵਿੱਚ ਬਰਸੀ ਮੌਕੇ ਜਾਂ ਜਨਮਦਿਨ ਦੀ ਖੁਸ਼ੀ ਵਿੱਚ ਜਾਂ ਕਿਸੇ ਹੋਰ ਖੁਸ਼ੀ ਗਮੀ ਮੌਕੇ ਇੱਕ ਦਿਨ ਜਾਂ ਵੱਧ ਦਿਨ ਦੀ ਪਾਣੀ ਦੀ ਸੇਵਾ ਲੈ ਸਕਦੇ ਹਾਂ। ਇਕੱਲੇ ਪਾਣੀਆਂ ਦੀ ਸੇਵਾ ਲਈ 1100 ਰੁਪਏ ਪ੍ਰਤੀ ਦਿਨ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਸਮੇਤ ਪੂਰ੍ਹੇ ਦਿਨ ਦੀ ਸੇਵਾ 2100 ਰੁਪਏ ਰੱਖੀ ਗਈ ਹੈ। ਇਸ ਲਈ ਵੱਧ ਤੋਂ ਵੱਧ ਦਾਨੀ ਸੱਜਣ ਇੱਕ ਜਾਂ ਵੱਧ ਦਿਨਾਂ ਦੀ ਪਾਣੀ ਦੀ ਸੇਵਾ ਕਰਕੇ ਪੁੰਨ ਦੇ ਭਾਗੀ ਬਣੋ। ਅੱਜ ਦੀ ਮੁਲਾਜ਼ਮਾਂ ਸਮੇਤ ਸਾਰੇ ਦਿਨ ਦੀ ਪਾਣੀ ਦੀ ਸੇਵਾ ਮਾਸਟਰ ਰਜਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਰਿਕਸ਼ੇ ਜਾਰੀ ਕਰਨ ਮੌਕੇ ਉਪਰੋਕਤ ਤੋਂ ਇਲਾਵਾ ਬਲਵੀਰ ਸਿੰਘ ਕੈਥ, ਵਿਜੇ ਗੋਇਲ, ਕਾਮਰੇਡ ਹਰਦਿਆਲ ਸਿੰਘ, ਦਵਿੰਦਰ ਪਾਲ ਸਿੰਘ ਲਾਲਾ, ਬਲਜਿੰਦਰ ਸ਼ਰਮਾ, ਸੋਹਣ ਸਿੰਘ, ਨਰੇਸ਼ ਕੁਮਾਰ ਬੰਸੀ, ਰਜਿੰਦਰ ਸਿੰਘ ਭੋਲਾ, ਹਰਭਜਨ ਸਿੰਘ ਸਵਰਨਕਾਰ, ਗੁਰਚਰਨ ਸਿੰਘ ਮਲਹੋਤਰਾ, ਮਿਸਤਰੀ ਮਿੱਠੂ ਸਿੰਘ ਬਾਬਾ ਜੀਤ ਸਿੰਘ, ਨੱਥਾ ਸਿੰਘ, ਮਨਦੀਪ ਸਿੰਘ ਲੱਕੀ , ਮਹਿੰਦਰ ਪਾਲ ਆਦਿ ਹਾਜ਼ਰ ਸਨ।