ਪੰਜਾਬ ਸਰਕਾਰ ਖ਼ਿਲਾਫ਼ ਸ਼ਹਿਰ ’ਚ ਰੋਸ ਮਾਰਚ ਅੱਜ
news from Bathinda news from Bathinda
Publish Date: Fri, 22 May 2026 09:40 PM (IST)
Updated Date: Sat, 23 May 2026 04:14 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ 17 ਮਈ ਨੂੰ ਜਲੰਧਰ ਕਨਵੈਂਸ਼ਨ ਦੇ ਐਲਾਨਨਾਮੇ ਅਨੁਸਾਰ ਸਾਂਝਾ ਫਰੰਟ ਇਕਾਈ ਬਠਿੰਡਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਸਾਂਝਾ ਫਰੰਟ ਬਠਿੰਡਾ ਸ਼ਹਿਰ ਵਿੱਚ 23 ਮਈ 2026 ਨੂੰ ਮੋਟਰਸਾਈਕਲ ਮਾਰਚ ਕਰੇਗਾ। ਇਹ ਫੈਸਲਾ ਸੂਬਾ ਕਨਵੀਨਰ ਸਾਥੀ ਗਗਨਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਟੀਚਰਜ਼ ਹੋਮ ਵਿਖੇ ਹੋਈ ਮੀਟਿੰਗ ਵਿੱਚ ਲਿਆ ਗਿਆ। ਸਾਂਝੇ ਫਰੰਟ ਦੇ ਆਗੂ ਦਰਸ਼ਨ ਮੌੜ, ਜਤਿੰਦਰ ਕ੍ਰਿਸ਼ਨ, ਹਰਨੇਕ ਸਿੰਘ ਗਹਿਰੀ ਅਤੇ ਸਿਕੰਦਰ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਜੀਹਦੇ ਵਿੱਚ ਕੱਚੇ ਕਾਮਿਆਂ ਨੂੰ ਪੱਕੇ ਨਾ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਪੈਨਸ਼ਨਰਾਂ ਉੱਤੇ 2.59 ਦਾ ਗੁਣਾਕ ਲਾਗੂ ਕਰਨਾ, ਡੀਏ ਦੀਆਂ ਕਿਸ਼ਤਾਂ ਨਾ ਦੇਣਾ, ਕੱਟੇ ਹੋਏ ਭੱਤਿਆਂ ਨੂੰ ਬਹਾਲ ਨਾ ਕਰਨਾ, ਨਵ ਨਿਯੁਕਤਾ ਉੱਪਰ ਪੰਜਾਬ ਸਕੇਲ ਲਾਗੂ ਨਾ ਕਰਨ ਨੂੰ ਹੱਲ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ। ਇਸ ਕਰਕੇ ਸਾਂਝਾ ਫਰੰਟ ਬਠਿੰਡਾ ਵੱਲੋਂ ਨਗਰ ਨਿਗਮ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਬਠਿੰਡਾ ਸ਼ਹਿਰ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਜਾਵੇਗਾ। ਇਹ ਰੋਸ ਮਾਰਚ ਸਹੀ 9 ਵਜੇ ਰੋਜ਼ਗਾਰਡਨ ਤੋਂ ਸ਼ੁਰੂ ਕੀਤਾ ਜਾਵੇਗਾ , ਅਮਰੀਕ ਸਿੰਘ ਰੋਡ ਹੁੰਦਾ ਹੋਇਆ ਫਾਇਰ ਬਰਗੇਡ ਦਫਤਰ ਪਹੁੰਚੇਗਾ ਉਸ ਤੋਂ ਬਾਅਦ ਮਾਲ ਰੋਡ ਹੁੰਦਾ ਹੋਇਆ ਹੁਣਮਾਨ ਚੌਂਕ ਪਹੁੰਚੇਗਾ ਹਨੁਮਾਨ ਚੌਂਕ ਤੋਂ ਫੌਜੀ ਚੌਕ ਹੁੰਦਾ ਹੋਇਆ ਬੀਬੀ ਵਾਲਾ ਸੜਕ ਰਾਹੀ 100 ਫੁੱਟੀ ਹੁੰਦਾ ਹੋਇਆ ਪਾਵਰ ਹਾਊਸ ਰੋਡ ਦੀਆਂ ਬੱਤੀਆਂ ਤੱਕ ਪਹੁੰਚੇਗਾ ਇਸ ਤੋਂ ਬਾਅਦ ਪਾਵਰ ਹਾਊਸ ਰੋਡ ਰਾਹੀਂ ਨਵੇਂ ਬੱਸ ਅੱਡੇ ਤੇ ਸਮਾਪਤ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਚ ਝੰਡੇ ਮਾਰਚ ਦੇ ਨਾਲ ਨਾਲ ਹੋਰ ਅਗਲੇ ਤਿੱਖੇ ਸੰਘਰਸ਼ਾਂ ਦਾ ਵੀ ਐਲਾਨ ਕੀਤਾ ਜਾਵੇਗਾ। ਅੱਜ ਦੀ ਇਸ ਮੀਟਿੰਗ ਵਿੱਚ ਸਾਥੀ ਮਹਿੰਦਰ ਪਾਲ, ਚੰਦਰ ਸ਼ੇਖਰ,ਪ੍ਰਿੰਸੀਪਲ ਰਣਜੀਤ ਸਿੰਘ, ਸੁਭਾਸ਼ ਸ਼ਰਮਾ ਐਡਵੋਕੇਟ, ਮਨੀਸ਼ ਕੁਮਾਰ, ਗੁਰਮੀਤ ਸਿੰਘ, ਸੁਨੀਲ ਕੁਮਾਰ੍, ਆਗੂ ਹਾਜ਼ਰ ਸਨ।