‘ਸਾਮਰਾਜੀ ਜੰਗਾਂ ਤੇ ਅਸੀਂ ਭਾਰਤੀ’ ਵਿਸ਼ੇ ’ਤੇ ਸੈਮੀਨਾਰ
ਸਾਮਰਾਜੀ ਜੰਗਾਂ ਅਤੇ ਅਸੀਂ ਭਾਰਤੀ ਵਿਸ਼ੇ ’ਤੇ ਸੈਮੀਨਾਰ ਸਬੰਧੀ ਮੀਟਿੰਗ ਕੀਤੀ
Publish Date: Mon, 25 May 2026 06:30 PM (IST)
Updated Date: Tue, 26 May 2026 04:08 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਟੀਚਰਜ਼ ਹੋਮ ਟਰੱਸਟ ਬਠਿੰਡਾ ਵੱਲੋਂ ਆਪਣੀ ਕਾਰਜਕਾਰਨੀ ਮੀਟਿੰਗ ਵਿੱਚ ਇਹ ਪਾਸ ਕੀਤਾ ਗਿਆ ਕਿ ਟੀਚਰਜ ਹੋਮ ਵੱਲੋਂ ਕੋਈ ਜੰਗ-ਵਿਰੋਧੀ ਸੈਮੀਨਾਰ ਕਰਵਾਇਆ ਜਾਵੇ, ਕਿਉਂਕਿ ਸਾਮਰਾਜੀ ਜੰਗਾਂ ਮਨੁੱਖਤਾ ਦਾ ਜਿਉਣਾ ਦੁੱਭਰ ਕਰਦੀਆਂ ਹਨ। ਟੀਚਰਜ ਹੋਮ ਟਰੱਸਟ ਦੇ ਪ੍ਰਧਾਨ ਗੁਰਬਚਨ ਸਿੰਘ ਨੇ ਇਹ ਸੁਝਾਅ ਦਿੱਤਾ ਕਿ ਇਹ ਸੈਮੀਨਾਰ ਬਠਿੰਡਾ ਵਿੱਚ ਕੰਮ ਕਰਦੀਆਂ ਸਾਰੀਆਂ ਹੀ ਜਨਤਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਣਾ ਚਾਹੀਦਾ ਹੈ। ਇਸੇ ਸੰਦਰਭ ’ਚ ਹੀ ਸਾਰੀਆਂ ਜਨਤਕ ਜੱਥੇਬੰਦੀਆਂ ਦੇ ਆਗੂ ਸਾਹਿਬਾਨ ਨੂੰ ਮੀਟਿੰਗ ਕਰਨ ਲਈ ਟੀਚਰਜ ਹੋਮ ਟਰੱਸਟ ਵੱਲੋਂ ਫ਼ੋਨ ਤੇ ਸੁਨੇਹੇ ਲਾਏ ਗਏ। ਮੀਟਿੰਗ ਵਿੱਚ ਲਛਮਣ ਸਿੰਘ ਮਲੂਕਾ, ਸਕੱਤਰ ਟੀਚਰਜ ਹੋਮ ਟਰੱਸਟ ਬਠਿੰਡਾ ਵੱਲੋਂ ਮੀਟਿੰਗ ’ਚ ਸ਼ਾਮਲ ਸਾਰੇ ਦੋਸਤਾਂ ਨੂੰ ਇਹ ਦੱਸਿਆ ਕਿ ਟੀਚਰਜ਼ ਹੋਮ ਟਰੱਸਟ ਵੱਲੋਂ ਇਜਰਾਈਲ, ਅਮਰੀਕਾ, ਇਰਾਨ ਦੇ ਯੁੱਧ ਦੀ ਹਕੀਕਤ ਦੱਸਣ ਲਈ ਇੱਕ ਭਰਵਾਂ ਸੈਮੀਨਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਟਰੱਸਟ ਵੱਲੋਂ ਸੈਮੀਨਾਰ ਦੀ ਤਿਆਰੀ ਲਈ ਸੱਦੀ ਗਈ ਮੀਟਿੰਗ ਵਿੱਚ ਸ਼ਾਮਲ ਜਨਤਕ ਜੱਥੇਬੰਦੀਆਂ ਦੇ ਤੇ ਸਾਹਿਤ ਸਭਾਵਾਂ ਦੇ ਆਗੂਆਂ ਨੇ ਜੰਗ ਦੇ ਨੁਕਸਾਨ ’ਤੇ ਭਾਰਤ ਦੀ ਸਥਿਤੀ ਸਬੰਧੀ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਮੀਟਿੰਗ ਵਿੱਚ ਸ਼ਾਮਲ ਸਾਰੇ ਦੋਸਤਾਂ ਨੇ ਟਰੱਸਟ ਨੂੰ ਇਹ ਭਰੋਸਾ ਦਿੱਤਾ ਕਿ ਸੈਮੀਨਾਰ ਵਿੱਚ ਵੱਧ ਤੋਂ ਵੱਧ ਸਾਥੀਆਂ ਨੂੰ ਸ਼ਾਮਲ ਕੀਤਾ ਜਾਵੇ। 7 ਜੂਨ 2026 ਨੂੰ ਸਾਢੇ ਦਸ ਵਜੇ ਸੈਮੀਨਾਰ ਟੀਚਰਜ ਹੋਮ ਵਿਖੇ ਕੀਤਾ ਜਾਵੇਗਾ। ਸੈਮੀਨਾਰ ਦੀ ਪ੍ਰਧਾਨਗੀ ਪ੍ਰਸਿੱਧ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਕਰਨਗੇ। ਸੈਮੀਨਾਰ ਦੇ ਮੁੱਖ-ਵਕਤਾ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਹੋਣਗੇ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਜਸਪਾਲ ਮਾਨਖੇੜਾ, ਗਗਨਦੀਪ ਭੁੱਲਰ, ਮੱਖਣ ਸਿੰਘ, ਪ੍ਰਿਤਪਾਲ ਸਿੰਘ, ਬਲਕਰਨ ਸਿੰਘ, ਰਣਜੀਤ ਸਿੰਘ, ਸੁਰਜਨ ਰਾਮ, ਬਿੰਦਰਜੀਤ, ਅਮਰਜੀਤ ਜੀਤ, ਚੰਦਰ ਸ਼ਰਮਾ, ਬਿਕਰਮਜੀਤ, ਹਰਮੀਤ ਗਹਿਰੀ, ਸਮਸ਼ੇਰ ਸਿੰਘ, ਮਲਕੀਤ ਸਿੰਘ, ਮਹਿੰਦਰਪਾਲ, ਬੀਰਬਲ ਦਾਸ, ਪਰਮਜੀਤ ਰਾਮ, ਰਘੁਬੀਰ ਸ਼ਰਮਾ, ਲਛਮਣ ਮਲੂਕਾ ਹਾਜ਼ਰ ਸਨ। ਸੈਮੀਨਾਰ ਵਿੱਚ ਗਾਇਕ ਗੁਲਜ਼ਾਰ ਖਾਂ, ਹਰਮੀਤ-ਜਸਕਰਨ ਕੋਟਗੁਰੂ ਆਪਣਾ ਗੀਤ-ਸੰਗੀਤ ਪੇਸ਼ ਕਰਨਗੇ। ਟਰੱਸਟ ਦੇ ਪ੍ਰਧਾਨ ਗੁਰਬਚਨ ਮੰਦਰਾਂ ਸਮੇਤ ਸਾਰੇ ਮੈਂਬਰਾਂ ਨੇ ਸਮੂਹ ਖੱਬੀਆਂ ਧਿਰਾਂ ਤੇ ਸੰਘਰਸਸ਼ੀਲ ਜਥੇਬੰਦੀਆਂ, ਅਗਾਂਹਵਧੂ ਧਿਰਾਂ, ਜਮਹੂਰੀ-ਤਰਕਸ਼ੀਲ ਤੇ ਸਾਹਿਤਕ ਸੰਸਥਾਵਾਂ ਦੇ ਮੈਂਬਰਾਂ, ਅਹੁਦੇਦਾਰਾਂ ਨੂੰ ਵੱਡੀ ਗਿਣਤੀ ਵਿੱਚ ਇਸ ਸੈਮੀਨਾਰ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।