ਸਰਕਾਰ ਨੇ ਮਨਰੇਗਾ ਮਜਦੂਰਾਂ ਦਾ ਰੋਜ਼ਗਾਰ ਬੰਦ ਕਰਕੇ ਉਨ੍ਹਾਂ ਦੇ ਚੁੱਲ੍ਹੇ ਠੰਢੇ ਕੀਤੇ- ਗਹਿਰੀ

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਸੰਗਤ ਮੰਡੀ ਵਿਖੇ ਕੇਕੇਸੀ ਵਿਭਾਗ ਕਾਂਗਰਸ ਪੰਜਾਬ ਵੱਲੋਂ ਰੱਖੀ ਮੀਟਿੰਗ ਦੌਰਾਨ ਕਈ ਅਹਿਮ ਮਸਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਕੇਕੇਸੀ ਵਿਭਾਗ ਕਾਂਗਰਸ ਦੇ ਸੂਬਾ ਚੇਅਰਮੈਨ ਅਤੇ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਹੋਈ, ਇਸ ਮੀਟਿੰਗ ’ਚ ਗੇਜਾ ਸਿੰਘ ਸਰਪੰਚ ਜ਼ਿਲ੍ਹਾ ਮੀਤ ਚੇਅਰਮੈਨ ਬਠਿੰਡਾ, ਸੀਨੀਅਰ ਆਗੂ ਜਗਤਾਰ ਸਿੰਘ ਸਰਪੰਚ ਪਥਰਾਲਾ, ਮਿੱਠੂ ਸਿੰਘ ਸਰਪੰਚ, ਕਮਲਜੀਤ ਕੌਰ ਸਰਪੰਚ, ਬਲਾਕ ਪ੍ਰਧਾਨ ਹਰਪਾਲ ਸਿੰਘ ਕੋਟਗੁਰੂ ਆਦਿ ਸ਼ਾਮਿਲ ਹੋਏ। ਮਨਰੇਗਾ ਮਜ਼ਦੂਰ ਰੋਜ਼ਗਾਰ ਐਕਟ ਨੂੰ ਬਚਾਉਣ, ਮਹਿੰਗਾਈ ਤੇ ਨਸ਼ਿਆ ਦੇ ਖਿਲਾਫ਼, ਲਾਲ ਲਕੀਰ ਖ਼ਤਮ ਕਰਕੇ ਲੋਕਾ ਨੂੰ ਘਰਾਂ ਦੀਆ ਮਾਲਕੀ ਦਿਵਾਉਣ, ਸ਼ਾਮਲਾਟ ਜਾਂ ਪੰਚਾਇਤੀ ਸਰਕਾਰੀ ਜਗ੍ਹਾ ’ਤੇ ਮਕਾਨ ਬਣਾ ਕੇ ਰਹਿ ਰਹੇ ਲੋਕਾਂ ਦੀ ਮਾਲਕੀ ਮੁਹਿੰਮ ਨੂੰ ਤੇਜ ਕਰਨ ਲਈ ਵਿਸੇਸ਼ ਮੀਟਿੰਗ ਰੱਖੀ ਗਈ। ਗਹਿਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਹਿੰਗਾਈ ਦੀ ਮਾਰ ਝੱਲ ਰਹੇ ਮਜ਼ਦੂਰਾਂ ਦੀ ਮਨਰੇਗਾ ਰੁਜ਼ਗਾਰ ਸਕੀਮ ਬੰਦ ਕਰਕੇ ਉਨ੍ਹਾਂ ਦੇ ਚੁੱਲ੍ਹੇ ਬੰਦ ਕਰ ਦਿੱਤੇ ਹਨ, ਪ੍ਰੰਤੂ ‘ਆਪ’ ਦੀ ਸਰਕਾਰ ਜਾਂ ਭਾਜਪਾ ਅਕਾਲੀ ਦਲ ਦੇ ਆਗੂਆਂ ਨੇ ਜ਼ੁਬਾਨ ਨਹੀਂ ਖੋਲ੍ਹੀ। ਕਾਂਗਰਸ ਪਾਰਟੀ ਉਕਤ ਮੁੱਦਿਆਂ ਨੂੰ ਲੈ ਕੇ ਪਿੰਡ ਪਿੰਡ ਜਾਵੇਗੀ ਤੇ ਲੋਕਾਂ ਦੀ ਅਵਾਜ਼ ਉਠਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਕੁੱਝ ਲੀਡਰ ਰਾਖਵੀਆਂ ਸੀਟਾਂ ਤੋਂ ਗੁਲਾਮ ਉਮੀਦਵਾਰ ਲੱਭਦੇ ਹਨ, ਤਾਂ ਜੋ ਦਲਿਤ ਸਮਾਜ ਦੀ ਅਵਾਜ਼ ਦੱਬੀ ਰਹੇ, ਪਰ ਰਾਹੁਲ ਗਾਂਧੀ ਦਲਿਤ ਸਮਾਜ ਦੀ ਅਵਾਜ਼ ਚੁੱਕਣ ਵਾਲਿਆਂ ਦੀ ਲੜਾਈ ਲੜਨ ਵਾਲੇ ਲੀਡਰਾਂ ਦੀ ਭਾਲ ’ਚ ਹਨ, ਜੋ ਕਾਂਗਰਸ ਨੂੰ ਮਜ਼ਬੂਤ ਕਰਨ ਤੇ ਦੇਸ਼ ਦੀ ਏਕਤਾ, ਅਖੰਡਤਾ, ਸੰਵਿਧਾਨ ਤੇ ਲੋਕਤੰਤਰ ਬਚਾ ਸਕਣ। ਇਸ ਮੌਕੇ ਬੋਹੜ ਸਿੰਘ ਘਾਰੂ ਮੀਤ ਚੇਅਰਮੈਨ ਪੰਜਾਬ, ਮੋਦਨ ਸਿੰਘ ਪੰਚ ਮੀਤ ਚੇਅਰਮੈਨ ਬਠਿੰਡਾ, ਕਾਕਾ ਸਿੰਘ ਗੋਬਿੰਦਪੁਰਾ ਪੰਚ ਜਸਵਿੰਦਰ ਸਿੰਘ ਔਲਖ ਜ਼ਿਲ੍ਹਾ ਚੇਅਰਮੈਨ ਫਰੀਦਕੋਟ, ਗੁਰਤੇਜ ਸਿੰਘ ਬੱਲੂਆਣਾ, ਰਾਮਜੀ ਸਿੰਘ, ਜਗਦੇਵ ਸਿੰਘ ਭੈਣੀ ਬਲਾਕ ਪ੍ਰਧਾਨ ਨਥਾਣਾ, ਅੰਗਰੇਜ ਸਿੰਘ, ਮਨਦੀਪ ਕੌਰ ਪ੍ਰਧਾਨ ਮਹਿਲਾ ਸੈਲ ਦਲਿਤ ਮਹਾਂਪੰਚਾਇਤ ਪੰਜਾਬ, ਹਰਨੇਕ ਸਿੰਘ ਸਰਪੰਚ, ਬੂਟਾ ਸਿੰਘ ਜੰਗੀਰਾਣਾ, ਭੀਮ ਸਿੰਘ, ਰਾਜਾ ਸਿੰਘ ਸਿਵੀਆ, ਅਜੈਬ ਸਿੰਘ, ਨੀਲਾ ਸਿੰਘ ਬਾਂਡੀ ਗੁਰਮੀਤ ਸਿੰਘ ਚੁੱਘੇ ਕਲਾਂ, ਮਹਿੰਦਰ ਕੌਰ ਜੰਗੀਰਾਣਾ, ਜਗਤਾਰ ਸਿੰਘ ਧੁਨੀਕੇ, ਗੁਰਜੰਟ ਸਿੰਘ ਪੰਚ, ਮਹਿੰਦਰ ਸਿੰਘ ਕੌਰੇਆਣਾ, ਬਾਬਾ ਕਰਨੈਲ ਸਿੰਘ, ਜਥੇਦਾਰ ਮੁਖਤਿਆਰ ਸਿੰਘ, ਕਾਕਾ ਸਿੰਘ ਪੰਚ ਸੰਗਤ, ਸੁਰਿੰਦਰ ਕੁਮਾਰ ਸੰਗਤ, ਗੁਰਦੇਵ ਸਿੰਘ ਮਛਾਣਾ, ਰਾਮ ਨਾਥ ਜੱਸੀ, ਗੁਰਬਿੰਦਰ ਸਿੰਘ ਭੁੱਚੋ ਮੀਤ ਚੇਅਰਮੈਨ ਬਠਿੰਡਾ, ਜਸਵੀਰ ਕੌਰ ਸੰਗਤ, ਸੁਮਨਦੀਪ ਕੌਰ ਸੰਗਤ, ਭੋਲਾ ਸਿੰਘ ਪਥਰਾਲਾ ਬਲਦੇਵ ਕੁਮਾਰ ਸੰਗਤ ਤੇ ਹੋਰ ਆਗੂ ਮੌਜੂਦ ਸਨ।