ਪੀਰਖਾਨਾ ਜਲਾਲ ਵਿਖੇ ਕਰਵਾਇਆ 20ਵਾਂ ਭੰਡਾਰਾ
ਪੀਰਖਾਨਾ ਜਲਾਲ ‘ਚ 20 ਵਾਂ ਵਿਸ਼ਾਲ ਸਲਾਨਾ ਭੰਡਾਰਾ ਕਰਵਾਇਆ
Publish Date: Fri, 22 May 2026 06:09 PM (IST)
Updated Date: Sat, 23 May 2026 04:08 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਪਿੰਡ ਜਲਾਲ ਵਿਖੇ ਲੱਖਾਂ ਦਾ ਦਾਤਾ ਲਾਲਾਂ ਵਾਲਾ ਪੀਰ ਜੀ ਦੇ ਅਸ਼ੀਰਵਾਦ ਸਦਕਾ ਪੀਰਖਾਨਾ ਲੋਕਲ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਦੇ ਦਰਬਾਰ ਵਿਖੇ 20ਵਾਂ ਭੰਡਾਰਾ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਵਿਵੇਕ ਆਸ਼ਰਮ ਗੁਰੂਸਰ ਜਲਾਲ ਦੇ ਸੰਤ ਬਾਬਾ ਗੰਗਾ ਰਾਮ ਨੇ ਆਈਆਂ ਹੋਈਆਂ ਸੰਗਤਾਂ ਨੂੰ ਅਸ਼ੀਰਵਾਦ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਪੀਰਾਂ ਫ਼ਕੀਰਾਂ ਦੇ ਦਿਨ ਮਨਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹ ਨਗਰ ਅੰਦਰ ਪੀਰਾਂ ਦਾ ਦਰਬਾਰ ਬਣਿਆ ਹੋਣ ਕਰਕੇ ਇੱਥੋਂ ਦੀ ਸੰਗਤ ਭਾਗਾਂ ਵਾਲੀ ਹੈ, ਜਿੱਥੇ ਹਰ ਸਾਲ ਪੀਰਾਂ ਦਾ ਦਿਨ ਮਨਾਇਆ ਜਾਂਦਾ। ਇਸ ਮੌਕੇ ਪੀਰਖਾਨਾ ਦੇ ਮੁੱਖ ਸੇਵਾਦਾਰ ਅਤੇ ਕਮੇਟੀ ਦੇ ਪ੍ਰਧਾਨ ਬਿੰਦਰ ਜਲਾਲ, ਮੀਤ ਪ੍ਰਧਾਨ ਜਸਕਰਨ ਸਿੰਘ ਅਤੇ ਬਾਬਾ ਹਰਵੰਸ ਸਿੰਘ ਨੇ ਦੱਸਿਆ ਕਿ ਬਾਬਾ ਜੀ ਦੀ ਯਾਦ ਵਿੱਚ ਹਰ ਸਾਲ ਜੇਠ ਮਹੀਨੇ ਦੇ ਚਾਨਣੇ ਵੀਰਵਾਰ ਨੂੰ ਜਲੇਬੀਆਂ ਅਤੇ ਗੁਰੂ ਕੇ ਲੰਗਰ ਤੇ ਠੰਢੇ ਮਿੱਠੇ ਦੁੱਧ ਦੀ ਛਬੀਲ ਬੜੀ ਸ਼ਰਧਾ ਭਾਵਨਾ ਨਾਲ ਲਾ ਕੇ ਬਾਬਾ ਜੀ ਦਾ ਦਿਨ ਮਨਾਇਆ ਜਾਂਦਾ ਹੈ। ਕੋਈ ਵੀ ਇਸ ਜਗ੍ਹਾ ਤੇ ਸੱਚੀ ਸ਼ਰਧਾ ਨਾਲ ਆਉਂਦਾ ਹੈ ਤਾਂ ਪੀਰ ਲੱਖਾਂ ਦਾ ਦਾਤਾ ਲਾਲਾਂ ਵਾਲੀ ਸੱਚੀ ਸਰਕਾਰ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਸ ਮੌਕੇ ਬਾਬਾ ਮਹਿੰਦਰ ਸਿੰਘ ਨਹਿੰਗ, ਡਾ. ਵੀਰਭਾਨ ਜਲਾਲ, ਬਾਬਾ ਹਰਬੰਸ ਸਿੰਘ, ਜਸਕਰਨ ਸਿੰਘ ਮੀਤ ਪ੍ਰਧਾਨ, ਬੂਟਾ ਸਿੰਘ ਆੜ੍ਹਤੀਆਂ, ਸਰਪੰਚ ਛਿੰਦਰਪਾਲ ਸਿੰਘ, ਸਾਬਕਾ ਸਰਪੰਚ ਜਗਦੀਸ਼ ਸਿੰਘ, ਸਰਬਜੀਤ ਸਿੰਘ ਸਰਬਾ ਸਾਬਕਾ ਪੰਚ, ਗੁਰਮੀਤ ਸਿੰਘ ਪੰਚ, ਗੁਰਜੀਤ ਸਿੰਘ ਪ੍ਰਧਾਨ, ਸੋਹਣ ਸਿੰਘ ਪੰਚ, ਜਗਜੀਤ ਸਿੰਘ, ਮੋਦਨ ਸਿੰਘ ਢਿੱਲੋਂ, ਪੰਚ ਪਰਮਜੀਤ ਸਿੰਘ ਹੈਪੀ, ਮੰਗਤ ਦੀਨ ਪੰਚ, ਵੀਰ ਸਿੰਘ ਹਮੀਰਗੜ੍ਹ, ਮਾਸਟਰ ਗੁਰਜੰਟ ਸਿੰਘ, ਛਿੰਦਾ ਜਲਾਲ, ਸੋਮਾ ਸਿੰਘ, ਬੁੱਧਾ ਖਾਨ, ਮਹਿੰਦਰ ਸਿੰਘ ਗਿਆਨੀ ਪੰਚ, ਸੰਦੀਪ ਸਨੀ ਪੰਚ, ਜਸਵੀਰ ਸਿੰਘ ਪੰਚ, ਭੀਮ ਸੈਨ ਜਲਾਲ, ਰਾਮੇਸ਼ ਕੁਮਾਰ ਡਿੱਪੂ ਵਾਲਾ ਅਤੇ ਮੋਹਣੀ ਹਲਵਾਈ ਆਦਿ ਨੇ ਹਾਜ਼ਰੀ ਭਰੀ। ਇਸ ਸਮਾਗਮ ਦੀ ਸਮਾਪਤੀ ਸਮੇਂ ਪੀਰਖਾਨਾ ਦੇ ਮੁੱਖ ਸੇਵਾਦਾਰ ਅਤੇ ਕਮੇਟੀ ਦੇ ਪ੍ਰਧਾਨ ਬਿੰਦਰ ਜਲਾਲ ਨੇ ਆਈਆਂ ਹੋਈਆਂ ਸਮੂਹ ਨਗਰ ਸੰਗਤਾਂ ਦਾ ਧੰਨਵਾਦ ਕੀਤਾ।