ਭਾਜਪਾ ਉਮੀਦਵਾਰ ਗੀਤਾ ਰਾਣੀ ਨੇ ਮੰਗੀਆਂ ਵੋਟਾਂ
ਭਾਜਪਾ ਉਮੀਦਵਾਰ ਗੀਤਾ ਰਾਣੀ ਨੇ ਵੋਟਾਂ ਮੰਗੀਆਂ
Publish Date: Wed, 20 May 2026 05:53 PM (IST)
Updated Date: Thu, 21 May 2026 04:04 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ਼ਹਿਰ ਦੇ ਵਾਰਡ-11 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੀਤਾ ਰਾਣੀ ਧਰਮ ਪਤਨੀ ਬਵਲੇਸ ਕੁਮਾਰ ਬੌਬੀ ਸਿੰਗਲਾ ਪ੍ਰਧਾਨ ਮੰਡਲ ਭਗਤਾ ਭਾਈ ਭਾਜਪਾ ਨੇ ਆਪਣੇ ਵਾਰਡ ਦੇ ਘਰ-ਘਰ ਜਾ ਕੇ ਵੋਟਾਂ ਦੀ ਅਪੀਲ ਕੀਤੀ। ਇਸ ਮੌਕੇ ਭਾਜਪਾ ਆਗੂ ਬਵਲੇਸ ਕੁਮਾਰ ਬੌਬੀ ਸਿੰਗਲਾ ਨੇ ਕਿਹਾ ਕਿ ਕੇਂਦਰ ਭਾਜਪਾ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਅਥਾਹ ਯਤਨ ਕੀਤੇ ਹਨ, ਜਿਸ ਕਰਕੇ ਭਾਜਪਾ ਦੀ ਸੂਬੇ ਵਿਚ ਮਜ਼ਬੂਤੀ ਲਈ ਭਾਜਪਾ ਦਾ ਸਾਥ ਦੇਣਾ ਚਾਹੀਦਾ ਹੈ। ਪੰਜਾਬ ਦੇ ਸਰਬਪੱਖੀ ਵਿਕਾਸ ਲਈ ਪੰਜਾਬ ’ਚ ਭਾਜਪਾ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।