ਪੈਟਰੋਲ ਤੇ ਡੀਜ਼ਲ ਦਾ ਸਟਾਕ ਲੋੜ ਅਨੁਸਾਰ ਉਪਲਬੱਧ : ਡੀਸੀ
ਪੈਟਰੋਲ ਅਤੇ ਡੀਜ਼ਲ ਦਾ ਸਟਾਕ ਲੋੜ ਅਨੁਸਾਰ ਉਪਲਬੱਧ : ਡਿਪਟੀ ਕਮਿਸ਼ਨਰ
Publish Date: Wed, 20 May 2026 05:39 PM (IST)
Updated Date: Thu, 21 May 2026 04:04 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਬਠਿੰਡਾ ’ਚ ਸਮੂਹ ਪੈਟਰੋਲ ਪੰਪਾਂ ਕੋਲ ਲੋੜ ਅਨੁਸਾਰ ਪੈਟਰੋਲ ਅਤੇ ਡੀਜ਼ਲ ਦਾ ਸਟਾਕ ਉਪਲਬੱਧ ਹੈ। ਸਾਰੀਆਂ ਗੈਸ ਏਜੰਸੀਆਂ ਕੋਲ ਵੀ ਲੋੜ ਮੁਤਾਬਕ ਘਰੇਲੂ ਗੈਸ ਦਾ ਸਟਾਕ ਵੀ ਮੌਜੂਦ ਹੈ। ਡੀਸੀ ਰਾਜੇਸ਼ ਧੀਮਾਨ ਨੇ ਕਿਹਾ ਪਿਛਲੇ ਕੁੱਝ ਦਿਨਾਂ ਤੋਂ ਜ਼ਿਲ੍ਹਾ ਵਾਸੀ ਘਬਰਾਹਟ 'ਚ ਪੈਟਰੋਲ, ਡੀਜ਼ਲ ਆਦਿ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਇਨ੍ਹਾਂ ਦੀ ਮੰਗ ਕਾਫੀ ਵੱਧ ਗਈ ਹੈ, ਜਿਸ ਬਾਰੇ ਕੰਪਨੀਆਂ ਵੱਲੋ ਲੋੜ ਅਨੁਸਾਰ ਬਣਦੀ ਸਪਲਾਈ ਪੈਟਰੋਲ ਪੰਪਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਰੈਲੂ ਗੈਸ ਸਬੰਧੀ ਵੀ ਜ਼ਿਲ੍ਹੇ ’ਚ ਕੋਈ ਦਿੱਕਤ ਨਹੀ ਹੈ। ਗੈਸ ਦੀ ਕਾਲਾਬਾਜ਼ਾਰੀ/ਜਮ੍ਹਾਂਖੋਰੀ ਕਰਨ ਵਾਲੀਆਂ ਗੈਸ ਏਜੰਸੀਆਂ 'ਤੇ ਜਿਲ੍ਹਾ ਪ੍ਰਸ਼ਾਸਨ ਅਤੇ ਕੰਪਨੀਆਂ ਵੱਲੋ ਕਾਰਵਾਈ ਕੀਤੀ ਜਾ ਰਹੀ ਹੈ। ਸੰਗਤ ਮੰਡੀ ਵਿਖੇ ਸਥਿਤ ਇਕ ਗੈਸ ਏਜੰਸੀ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋ ਬੇਨਿਯਮੀਆਂ ਪਾਈਆਂ ਜਾਣ ਕਾਰਣ ਮੁਅੱਤਲ ਕਰ ਦਿੱਤਾ ਗਿਆ ਹੈ। ਡੀਸੀ ਨੇ ਜ਼ਿਲ੍ਹੇ ਦੇ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਲੋੜ ਅਨੁਸਾਰ ਹੀ ਡੀਜ਼ਲ ਤੇ ਪੈਟਰੋਲ ਦੀ ਖਰੀਦਦਾਰੀ ਕੀਤੀ ਜਾਵੇ। ਪੈਟਰੋਲ ਡੀਜ਼ਲ ਵਿਸਫੋਟਕ ਹੋਣ ਕਾਰਣ ਇਹਨਾਂ ਨੂੰ ਘਰਾਂ ਜਾਂ ਦੁਕਾਨਾਂ ਵਿੱਚ ਭੰਡਾਰ ਨਾ ਕੀਤਾ ਜਾਵੇ ਤੇ ਕਿਸੇ ਅਣਅਧਿਕਾਰਿਤ ਖੁੱਲ੍ਹੇ/ਲੂਜ਼ ਕੰਨਟੈਨਰ ਵਿੱਚ ਪੈਟਰੋਲ/ਡੀਜ਼ਲ ਨਾ ਪੁਆਇਆ ਜਾਵੇ। ਜ਼ਿਲ੍ਹੇ ਅੰਦਰ ਘਰੈਲੂ ਗੈਸ/ਪੈਟਰੋਲ/ਡੀਜ਼ਲ ਲੋੜ ਅਨੁਸਾਰ ਉਪਲੱਬਧ ਹੈ। ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ।