ਸੰਤ ਫਤਿਹ ਸਿੰਘ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ
ਸੰਤ ਫਤਿਹ ਸਿੰਘ ਸਕੂਲ ਦਾ ਨਤੀਜਾ 100 ਫੀਸਦੀ ਰਿਹਾ
Publish Date: Wed, 20 May 2026 05:30 PM (IST)
Updated Date: Thu, 21 May 2026 04:04 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ : ਮੌੜ ਮੰਡੀ ਦੇ ਸੰਤ ਫਤਿਹ ਸਿੰਘ ਕਾਨਵੈਂਟ ਸਕੂਲ ਨੇ ਸੀਬੀਐੱਸਈ 12ਵੀਂ ਬੋਰਡ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਹਾਸਲ ਕਰਦਿਆਂ ਸੌ ਫੀਸਦੀ ਨਤੀਜਾ ਦਰਜ ਕੀਤਾ ਹੈ। ਕੁੱਲ 143 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਤੇ ਸਾਰੇ ਹੀ ਵਿਦਿਆਰਥੀ ਕਾਮਯਾਬ ਰਹੇ। ਸਕੂਲ ਦੇ ਆਰਟਸ, ਕਾਮਰਸ, ਮੈਡੀਕਲ ਤੇ ਨਾਨ-ਮੈਡੀਕਲ ਸਟ੍ਰੀਮਾਂ ਦੇ ਵਿਦਿਆਰਥੀਆਂ ਨੇ ਉਲੇਖਣਯੋਗ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ। ਆਰਟਸ ਸਟ੍ਰੀਮ ’ਚ ਮਨਿੰਦਰਜੀਤ ਕੌਰ ਸਿੱਧੂ ਨੇ 97.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਮਹਿਕਪ੍ਰੀਤ ਕੌਰ ਨੇ 94.2 ਫੀਸਦੀ ਨਾਲ ਦੂਜਾ ਤੇ ਪ੍ਰਭਜੋਤ ਕੌਰ ਨੇ 86.8 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਮਰਸ ਸਟ੍ਰੀਮ ਵਿੱਚ ਨਵਿਆ ਨੇ 93.4 ਫੀਸਦੀ ਨਾਲ ਪਹਿਲਾ ਸਥਾਨ ਹਾਸਲ ਕੀਤਾ। ਅਰਸ਼ ਬੰਸਲ ਨੇ 93 ਫ਼ੀਸਦੀ ਨਾਲ ਦੂਜਾ ਤੇ ਕੇਸ਼ਵ ਗੋਇਲ ਨੇ 91 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਨਾਨ-ਮੈਡੀਕਲ ਸਟ੍ਰੀਮ ’ਚ ਦੇਵਾਂਸ਼ੀ ਗਰਗ ਨੇ 93.6 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਵੰਸ਼ ਤੇ ਹੋਮੇਸ਼ ਨੇ 89-89 ਫੀਸਦੀ ਅੰਕ ਲੈ ਕੇ ਸਾਂਝੇ ਤੌਰ ‘ਤੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਕਾਰਤੀਕੇ ਕਪਿਲ ਨੇ 88.6 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਸਟ੍ਰੀਮ ਵਿੱਚ ਸਾਨਵੀ ਨੇ 92.6 ਫ਼ੀਸਦੀ ਨਾਲ ਪਹਿਲਾ, ਕ੍ਰਿਸ਼ ਗੁਪਤਾ ਨੇ 92.2 ਫੀਸਦੀ ਨਾਲ ਦੂਜਾ ਤੇ ਪ੍ਰਣਵ ਗਰਗ ਨੇ 91.2 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਵੱਲੋਂ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਵਧਾਈ ਦਿੱਤੀ, ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ’ਚ ਪੂਰੇ ਅੰਕ ਪ੍ਰਾਪਤ ਕੀਤੇ। ਅੰਗਰੇਜ਼ੀ ਵਿਸ਼ੇ ’ਚ ਕਾਰਤੀਕੇ ਕਪਿਲ ਨੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਪੰਜਾਬੀ ਵਿਸ਼ੇ ’ਚ ਮਹਿਕਪ੍ਰੀਤ ਕੌਰ, ਸ਼ੁੱਭਦੀਪ ਕੌਰ ਤੇ ਦੇਵਾਂਸ਼ੀ ਗਰਗ ਨੇ ਪੂਰੇ ਅੰਕ ਹਾਸਲ ਕੀਤੇ। ਸੰਗੀਤ ਵਿਸ਼ੇ ’ਚ ਮਨਿੰਦਰਜੀਤ ਕੌਰ ਸਿੱਧੂ ਨੇ ਵੀ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਚੇਅਰਮੈਨ ਡਾ. ਸਵਰਨ ਪ੍ਰਕਾਸ਼ ਗਰਗ, ਵਾਈਸ ਚੇਅਰਮੈਨ ਹਰੀਸ਼ ਗਰਗ ਤੇ ਡਾਇਰੈਕਟਰ ਪ੍ਰਿੰਸੀਪਲ ਅਮਰੀਕ ਸਿੰਘ ਨੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਸਕੂਲ ਪ੍ਰਬੰਧਕਾਂ ਨੇ ਸਾਰੇ ਵਿਦਿਆਰਥੀਆਂ ਦੇ ਉਜਲੇ ਅਤੇ ਸਫਲ ਭਵਿੱਖ ਦੀ ਕਾਮਨਾ ਕਰਦਿਆਂ ਹੋਰ ਉੱਚੀਆਂ ਉਡਾਣਾਂ ਭਰਨ ਲਈ ਪ੍ਰੇਰਿਆ।