ਨਗਰ ਪੰਚਾਇਤ ਕੋਠਾਗੁਰੂ 34 ਅਤੇ ਮਲੂਕਾ ਲਈ 37 ਉਮੀਦਵਾਰ ਮੈਦਾਨ ‘ਚ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : 11 ਮੈਂਬਰੀ ਨਗਰ ਪੰਚਾਇਤ ਮਲੂਕਾ ਤੇ 11 ਮੈਂਬਰੀ ਨਗਰ ਪੰਚਾਇਤ ਕੋਠਾਗੁਰੂ ਦੀ ਚੋਣ ਲਈ 34 ਅਤੇ ਨਗਰ ਪੰਚਾਇਤ ਮਲੂਕਾ ਲਈ 37 ਉਮੀਦਵਾਰ ਚੋਣ ਮੈਦਾਨ ਵਿਚ ਹਨ। ਮਲੂਕਾ ਦੇ ਵਾਰਡ-3 ਤੋਂ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋ ਜਾਣ ਕਾਰਨ ਹੁਣ ‘ਆਪ’ ਤੇ ਕਾਂਗਰਸੀ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ। ਇੱਥੇ ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਕੋਠਾਗੁਰੂ ਵਿਖੇ 10 ਵਾਰਡਾਂ ਤੇ ਚੋਣ ਹੋਣੀ ਹੈ ਇੱਥੋ ਦੇ ਵਾਰਡ-5 ਤੋਂ ਆਪ ਦੇ ਅੰਮ੍ਰਿਤਪਾਲ ਕੌਰ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।
ਹੁਣ ਨਗਰ ਪੰਚਾਇਤ ਮਲੂਕਾ ਦੇ ਵਾਰਡ ਨੰਬਰ 1 ਤੋਂ ਸ੍ਰੋਮਣੀ ਅਕਾਲੀ ਦਲ ਦੇ ਚਤਿੰਨ ਕੌਰ, ਕਾਂਗਰਸ ਦੇ ਕੁਲਜੀਤ ਕੌਰ, ਆਜ਼ਾਦ ਸੁਖਜਿੰਦਰ ਕੌਰ, ‘ਆਪ’ ਦੇ ਸਿਮਰਜੀਤ ਕੌਰ ਭੁੱਲਰ, ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬ੍ਰਿਸ਼ਪਾਲ ਸਿੰਘ, ਭੀਮਾ ਸਿੰਘ ਆਜ਼ਾਦ, ਕਾਂਗਰਸ ਦੇ ਅਜਾਇਬ ਸਿੰਘ, ਆਪ ਦੇ ਜਸਵਿੰਦਰ ਸਿੰਘ, ਵਾਰਡ ਨੰਬਰ 3 ਤੋਂ ਕਾਂਗਰਸ ਦੇ ਨੀਟੂ ਕੌਰ, ਆਪ ਦੇ ਹਰਪਾਲ ਕੌਰ, ਵਾਰਡ ਨੰਬਰ 4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਕੌਰ, ਕਾਂਗਰਸ ਦੇ ਸੁਖਪ੍ਰੀਤ ਕੌਰ, ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ, ਆਪ ਦੇ ਵੀਰਪਾਲ ਕੌਰ, ਵਾਰਡ 5 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇਕੱਤਰ ਸਿੰਘ, ਕਾਂਗਰਸ ਦੇ ਕਮਲਜੀਤ ਸਿੰਘ, ਆਪ ਦੇ ਜ਼ੋਰਾ ਸਿੰਘ, ਵਾਰਡ-6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਨਦੀਪ ਕੁਮਾਰ, ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ, ਕਾਂਗਰਸ ਦੇ ਸਿਕੰਦਰ ਸਿੰਘ, ਆਪ ਦੇ ਹਰਕੰਵਲਪ੍ਰੀਤ ਸਿੰਘ ਬਰਾੜ, ਵਾਰਡ-7 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਜੀਤ ਕੌਰ, ਕਾਂਗਰਸ ਦੇ ਰਾਣੀ ਕੌਰ, ਆਪ ਦੇ ਪਰਮਜੀਤ ਕੌਰ, ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅਮਨਦੀਪ ਸਿੰਘ, ਆਜ਼ਾਦ ਬਲਵਿੰਦਰ ਸਿੰਘ , ਆਪ ਦੇ ਜਗਸੀਰ ਸਿੰਘ ਢਿੱਲੋਂ, ਵਾਰਡ ਨੰਬਰ 9 ਸ਼੍ਰੋਮਣੀ ਅਕਾਲੀ ਦਲ ਦੇ ਕੁਲਵਿੰਦਰ ਕੌਰ, ‘ਆਪ’ ਦੇ ਗੁਰਮੀਤ ਕੌਰ, ਕਾਂਗਰਸ ਦੇ ਕਰਮਜੀਤ ਕੌਰ, ਵਾਰਡ-10 ਸ਼੍ਰੋਮਣੀ ਅਕਾਲੀ ਦਲ ਦੇ ਨਿਰਮਲ ਸਿੰਘ, ਆਜ਼ਾਦ ਹਰਵਿੰਦਰ ਸਿੰਘ, ਕਾਂਗਰਸ ਦੇ ਜਗਸੀਰ ਸਿੰਘ, ਆਪ ਦੇ ਰੇਸ਼ਮ ਸਿੰਘ ਸਿੱਧੂ, ਵਾਰਡ-11 ਤੋਂ ਕਾਂਗਰਸ ਦੇ ਸੁਖਦੇਵ ਸਿੰਘ, ਆਪ ਦੇ ਅੰਗਰੇਜ਼ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਬਲਜੀਤ ਸਿੰਘ ਚੋਣ ਮੈਦਾਨ ਵਿੱਚ ਹਨ।
ਜਦ ਕਿ ਨਗਰ ਪੰਚਾਇਤ ਕੋਠਾ ਗੁਰੂ ਦੇ ਵਾਰਡ-1 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਪ੍ਰੀਤ ਕੌਰ, ਕਾਂਗਰਸ ਦੇ ਸੀਮਾ ਕੌਰ, ਆਮ ਆਦਮੀ ਪਾਰਟੀ ਸੁਖਜੀਤ ਕੌਰ, ਵਾਰਡ ਨੰਬਰ 2 ਸ਼੍ਰੋਮਣੀ ਅਕਾਲੀ ਦਲ ਦੇ ਗੁਰਮੇਲ ਸਿੰਘ, ਆਮ ਆਦਮੀ ਪਾਰਟੀ ਦੇ ਬੂਟਾ ਸਿੰਘ, ਕਾਂਗਰਸ ਦੇ ਗੁਰਮੇਲ ਸਿੰਘ, ਬਹੁਜਨ ਸਮਾਜ ਪਾਰਟੀ ਦੇ ਗੁਰਜਟ ਸਿੰਘ, ਵਾਰਡ ਨੰਬਰ 3 ਤੋਂ ਸ੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਕੌਰ, ਆਮ ਆਦਮੀ ਪਾਰਟੀ ਦੇ ਕੁਲਵਿੰਦਰ ਕੌਰ, ਕਾਂਗਰਸ ਦੇ ਰਾਣੀ ਕੌਰ, ਵਾਰਡ ਨੰਬਰ 4 ਤੋਂ ਅਕਾਲੀ ਦਲ ਦੇ ਗੁਰਵੀਰ ਸਿੰਘ, ਆਮ ਆਦਮੀ ਪਾਰਟੀ ਦੇ ਰਣਧੀਰ ਸਿੰਘ, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਉਮੀਦਵਾਰ ਹਨ। ਜਦ ਕਿ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੇ ਅੰਮ੍ਰਿਤਪਾਲ ਕੌਰ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ, ਵਾਰਡ-6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬੰਤਾ ਸਿੰਘ, ਆਮ ਆਦਮੀ ਪਾਰਟੀ ਦੇ ਜਗਜੀਤ ਸਿੰਘ, ਕਾਂਗਰਸ ਦੇ ਰਸ਼ਪਾਲ ਸਿੰਘ, ਆਜ਼ਾਦ ਸੁਖਦੇਵ ਸਿੰਘ, ਵਾਰਡ-7 ਅਕਾਲੀ ਦਲ ਦੀ ਸੁਨੀਤਾ ਰਾਣੀ, ‘ਆਪ’ ਦੀ ਵੀਰਪਾਲ ਕੌਰ, ਆਜ਼ਾਦ ਕਰਮਜੀਤ ਕੌਰ ਭੱਲਾ, ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ, ਆਮ ਆਦਮੀ ਪਾਰਟੀ ਦੇ ਅੰਮ੍ਰਿਤਪਾਲ ਸਿੰਘ, ਕਾਂਗਰਸ ਦੇ ਬਲਵਿੰਦਰ ਸਿੰਘ, ਵਾਰਡ-9 ਤੋਂ ਅਕਾਲੀ ਦਲ ਦੇ ਅੰਗਰੇਜ਼ ਸਿੰਘ ਕਾਂਗਰਸ ਦੇ ਸੁਖਦੇਵ ਸਿੰਘ ‘ਆਪ’ ਦੇ ਦਿਲਬਾਗ ਸਿੰਘ ਬਾਗੀ, ਵਾਰਡ-10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰੇਸ਼ਮ ਸਿੰਘ, ਆਮ ਆਦਮੀ ਪਾਰਟੀ ਦੇ ਲਖਵਿੰਦਰ ਸਿੰਘ, ਕਾਂਗਰਸ ਦੇ ਮਿੰਟੂ ਸਿੰਘ ਆਜ਼ਾਦ ਉਮੀਦਵਾਰ ਗੁਰਲਾਭ ਸਿੰਘ ਅਤੇ ਗੁਰਚਰਨ ਸਿੰਘ, ਵਾਰਡ-11 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਬਜੀਤ ਕੌਰ ‘ਆਪ’ ਦੇ ਮਨਜੀਤ ਕੌਰ, ਆਜ਼ਾਦ ਉਮੀਦਵਾਰ ਵਜੋਂ ਵੀਰਪਾਲ ਕੌਰ ਚੋਣ ਮੈਦਾਨ ਵਿਚ ਡੱਟ ਗਏ ਹਨ।