5.40 ਗ੍ਰਾਮ ਹੈਰੋਇਨ 303 ਡੱਬੀਆਂ ਕਾਮਨੀ ਦੀਆਂ ਬਰਾਮਦ
5.40 ਗ੍ਰਾਮ ਹੈਰੋਇਨ 303 ਡੱਬੀਆਂ ਕਾਮਨੀ ਦੀਆਂ ਬਰਾਮਦ
Publish Date: Tue, 19 May 2026 07:53 PM (IST)
Updated Date: Wed, 20 May 2026 04:10 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਛੇ ਵਿਅਕਤੀਆਂ ਨੂੰ ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਫਰਜੀ ਕਾਮਨੀਆਂ ਬਣਾ ਕੇ ਵੇਚਣ ਵਾਲੇ ਤਿੰਨ ਵਿਅਕਤੀ ਨਾਮਜਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਗੋਬਿੰਦ ਰਾਮ ਕਾਹਨ ਚੰਦ ਦਾ ਨਾਮ ਵਰਤ ਕੇ ਜਾਅਲੀ ਦਵਾਈਆਂ ਵੇਚਣ ਦਾ ਧੰਦਾ ਚਲਾ ਰਹੇ ਹਨ। ਪੁਲਿਸ ਨੇ ਇਸ ਤੋਂ ਬਾਅਦ ਮੁਲਜਮਾਂ ਨੂੰ ਫੜਨ ਲਈ ਆਪਣਾ ਜਾਲ ਵਿਛਾਇਆ। ਪੁਲਿਸ ਨੇ ਇਸ ਦੌਰਾਨ ਹਨੂੰਮਾਨ ਚੌਂਕ ਵਿੱਚ ਪਾਰਸ ਕੁਮਾਰ ਵਾਸੀ ਗਨੇਸ਼ਾ ਬਸਤੀ, ਸ਼ੁਭਮ ਕੁਮਾਰ ਤੇ ਚਰਨਜੀਤ ਸਿੰਘ ਵਾਸੀ ਐਸਏਐਸ ਨਗਰ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਕੋਲੋਂ ਕਾਮਨੀਆਂ 303 ਡੱਬੀਆਂ ਬਰਾਮਦ ਕੀਤੀਆਂ ਹਨ। ਕਾਮਨੀਆਂ ਮੁਲਜਮ ਫਰਜੀ ਤੌਰ ’ਤੇ ਤਿਆਰ ਕਰਕੇ ਅਸਲੀ ਦੱਸ ਕੇ ਵੇਚਦੇ ਆ ਰਹੇ ਸਨ। ਜ਼ਿਕਰਯੋਗ ਹੈ ਕਿ ਕਾਮਨੀਆਂ ਦੀ ਵਰਤੋਂ ਨਸ਼ੇ ਲਈ ਕੀਤੀ ਜਾ ਰਹੀ ਹੈ। ਇਹ ਦਵਾਈ ਫੜੀ ਜਾਣ ’ਤੇ ਐਨਡੀਪੀਐਸ ਦੀਆਂ ਧਰਾਵਾਂ ਨਹੀਂ ਲੱਗਦੀਆਂ, ਜਿਸ ਕਾਰਨ ਇਸ ਨੂੰ ਸ਼ਰੇਆਮ ਵੇਚਿਆ ਜਾ ਰਿਹਾ ਹੈ। ਥਾਣਾ ਕੋਤਵਾਲੀ ਦੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅਰਵਿੰਦ ਕੁਮਾਰ ਦੇ ਬਿਆਨਾਂ ਦੇ ਅਧਾਰ ’ਤੇ ਮੁਲਜਮਾਂ ਖਿਲਾਫ ਕੇਸ ਦਰਜ ਕੀਤਾ ਹੈ।