ਘਰ ’ਚੋਂ ਬੰਦੂਕ, ਰਿਵਾਲਵਰ ਤੇ ਲੱਖਾਂ ਦੀ ਨਕਦੀ ਚੋਰੀ
ਘਰ ਵਿੱਚੋਂ ਲੱਖਾਂ ਰੁਪਏ ਸਮੇਤ ਬੰਦੂਕ ਅਤੇ ਰਿਵਾਲਵਰ ਚੋਰੀ
Publish Date: Tue, 19 May 2026 07:52 PM (IST)
Updated Date: Wed, 20 May 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅਣਪਛਾਤੇ ਚੋਰਾਂ ਨੇ ਕਿੱਕਰ ਦਾਸ ਮੁਹੱਲਾ ਦੇ ਇਕ ਘਰ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਸਮੇਤ ਬੰਦੂਕ ਅਤੇ ਰਿਵਾਲਵਰ ਚੋਰੀ ਕਰ ਲਿਆ। ਭੀੜ ਭਾੜ ਵਾਲੇ ਇਲਾਕੇ ਵਿੱਚ ਇਸ ਤਰ੍ਹਾਂ ਦੀ ਚੋਰੀ ਹੋਣ ਨਾਲ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਰੇਖਾ ਨੇ ਦੱਸਿਆ ਕਿ 17 18 ਮਈ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰ ਉਸ ਦੇ ਘਰ ਅੰਦਰ ਦਾਖਲ ਹੋਏ ਅਤੇ ਘਰ ਵਿੱਚ ਪਏ ਸੋਨੇ ਅਤੇ ਚਾਂਦੀ ਦੇ ਗਹਿਣੇ, 1.20 ਲੱਖ ਦੀ ਨਕਦੀ, ਮੋਬਾਈਲ, .12 ਬੋਰ ਬੰਦੂਕ ਤੇ .32 ਬੋਰ ਰਿਵਾਲਵਰ ਚੋਰੀ ਕਰਕੇ ਲੈ ਗਏ। ਪੀੜਤ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੀਮਤ 16 ਲੱਖ ਰੁਪਏ ਬਣਦੀ ਹੈ। ਕੋਤਵਾਲੀ ਪੁਲਿਸ ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਅਨੁਸਾਰ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।