ਸੰਗਤ ਮੰਡੀ ’ਚ ਕੇਕੇਸੀ ਵਿਭਾਗ ਕਾਂਗਰਸ ਦੀ ਮੀਟਿੰਗ 23 ਨੂੰ
ਸੰਗਤ ਮੰਡੀ ਵਿਖੇ ਕੇਕੇਸੀ ਵਿਭਾਗ ਕਾਂਗਰਸ ਦੀ ਅਹਿਮ ਮੀਟਿੰਗ 23 ਮਈ ਨੂੰ
Publish Date: Tue, 19 May 2026 05:00 PM (IST)
Updated Date: Wed, 20 May 2026 04:01 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਕੇਕੇਸੀ ਵਿਭਾਗ ਕਾਂਗਰਸ ਦੀ ਇਕ ਅਹਿਮ ਮੀਟਿੰਗ 23 ਮਈ ਨੂੰ ਸਥਾਨਕ ਦਾਣਾ ਮੰਡੀ, ਸੰਗਤ ਮੰਡੀ ਵਿਖੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਕੇਕੇਸੀ ਵਿਭਾਗ ਕਾਂਗਰਸ ਪੰਜਾਬ ਪ੍ਰਦੇਸ਼ ਤੇ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਵੱਲੋਂ ਸੰਗਤ ਬਲਾਕ ਵਿੱਚ ਆਗੂਆਂ ਨਾਲ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ। ਇਸ ਮੌਕੇ ਕੋਠੇ ਸੰਗਤ ਕਲਾਂ ਦੀ ਸਰਪੰਚ ਦੇ ਪਤੀ ਤੇ ਕੇਕੇਸੀ ਵਿਭਾਗ ਕਾਂਗਰਸ ਬਠਿੰਡਾ ਦੇ ਜ਼ਿਲ੍ਹਾ ਮੀਤ ਚੇਅਰਮੈਨ ਗੇਜਾ ਸਿੰਘ, ਹਲਕਾ ਪ੍ਰਧਾਨ ਮਿੱਠੂ ਸਿੰਘ ਸਰਪੰਚ, ਜਸਪ੍ਰੀਤ ਸਿੰਘ ਤੇ ਡੋਮਾ ਪਰੀਸੰਗ ਬਠਿੰਡਾ ਦੇ ਪ੍ਰਧਾਨ ਜਸਵੀਰ ਸਿੰਘ ਵੀ ਮੌਜੂਦ ਸਨ। ਆਗੂਆਂ ਨੇ 23 ਮਈ ਨੂੰ ਹੋਣ ਵਾਲੀ ਮੀਟਿੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਚੱਲ ਰਹੇ ਪੰਚਾਇਤੀ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ। ਕਿਰਨਜੀਤ ਸਿੰਘ ਗਹਿਰੀ ਨੇ ਕੋਠੇ ਸੰਗਤ ਕਲਾਂ ਦੀ ਸਰਪੰਚ ਅਤੇ ਗੇਜਾ ਸਿੰਘ ਵੱਲੋਂ ਕਰਵਾਏ ਜਾ ਰਹੇ ਪੰਚਾਇਤੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਲਕਾ ਬਠਿੰਡਾ ਦਿਹਾਤੀ ਵਿਕਾਸ ਪੱਖੋਂ ਕਾਫ਼ੀ ਪਿੱਛੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੇ ਕੱਚੇ ਮਕਾਨ, ਟੁੱਟੀਆਂ ਸੜਕਾਂ, ਗਲੀਆਂ ਤੇ ਨਾਲੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਮਹਿੰਗਾਈ, ਬੇਰੁਜ਼ਗਾਰੀ ਅਤੇ ਨਸ਼ਾਖੋਰੀ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਮਨਰੇਗਾ ਰੋਜ਼ਗਾਰ ਬੰਦ ਹੋਣ ਕਾਰਨ ਗਰੀਬ ਵਰਗ ਦਾ ਚੁੱਲ੍ਹਾ ਠੰਢਾ ਪਿਆ ਹੋਇਆ ਹੈ, ਪਰ ਸਰਕਾਰ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਇਕ-ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਰੁੱਝੀ ਹੋਈ ਹੈ। ਉਨ੍ਹਾਂ 23 ਮਈ ਨੂੰ ਬਲਾਕ ਸੰਗਤ ਦੀ ਮੀਟਿੰਗ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਕਾਮਗਰ ਕਰਮਚਾਰੀ ਕਾਂਗਰਸ ਪੰਜਾਬ ਪ੍ਰਦੇਸ਼ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ।