ਹਜ਼ੂਰ ਸਾਹਿਬ ਦੇ ਲੰਗਰ ਲਈ ਭੇਜੀ 71 ਕੁਇੰਟਲ ਕਣਕ
ਹਜ਼ੂਰ ਸਾਹਿਬ ਦੇ ਲੰਗਰਾਂ ਲਈ 71 ਕੁਇੰਟਲ ਕਣਕ ਭੇਜੀ
Publish Date: Tue, 19 May 2026 04:38 PM (IST)
Updated Date: Wed, 20 May 2026 04:01 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ. ਰਾਮਪੁਰਾ ਫੂਲ
ਮੰਡੀ ਕਲਾਂ ਦੀ ਸੰਗਤ ਵੱਲੋਂ ਸੱਚ ਖੰਡ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਲੰਗਰ ਸਾਹਿਬ, ਨੰਦੇੜ ਰੋਡ ਨਗੀਨਾ ਘਾਟ ਲਈ 71 ਕੁਇੰਟਲ ਕਣਕ ਇਕੱਠੀ ਕਰਕੇ ਲੰਗਰ ਸੇਵਾ ਲਈ ਭੇਜੀ ਗਈ। ਇਹ ਜਾਣਕਾਰੀ ਡਾ. ਬਲਦੀਪ ਸਿੰਘ ਔਲਖ ਮੰਡੀ ਕਲਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਲੰਗਰ ਸਾਹਿਬ ਵਿਖੇ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਵੱਲੋਂ ਨਿਰੰਤਰ ਸੇਵਾ ਨਿਭਾਈ ਜਾ ਰਹੀ ਹੈ। ਸਾਲ ਭਰ ਵੱਡੀ ਗਿਣਤੀ ਵਿੱਚ ਸੰਗਤ ਸੱਚ ਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਂਦੀਆਂ ਹਨ ਅਤੇ ਵਧੇਰੇ ਸੰਗਤ ਇਸ ਅਸਥਾਨ ’ਤੇ ਹੀ ਰਹਿੰਦੀਆਂ ਹਨ। ਸੰਗਤਾਂ ਦੇ ਰਹਿਣ ਲਈ ਏਸੀ ਸਰਾਂਵਾਂ ਅਤੇ 24 ਘੰਟੇ ਲੰਗਰ ਦੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ ਜੋੜ ਮੇਲਿਆਂ ਮੌਕੇ ਸੰਗਤਾਂ ਲਈ ਵਿਸ਼ੇਸ਼ ਪਕਵਾਨ ਵੀ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਹਰ ਹਾੜ੍ਹੀ ਤੇ ਸਾਉਣੀ ਦੀ ਫਸਲ ਮੌਕੇ ਸ਼ਰਧਾ ਅਨੁਸਾਰ ਕਣਕ ਅਤੇ ਝੋਨੇ ਦਾ ਦਸਵੰਧ ਇਸ ਅਸਥਾਨ ਲਈ ਦਿੱਤਾ ਜਾਂਦਾ ਹੈ। ਇਸੇ ਤਹਿਤ ਇਸ ਵਾਰ ਮੰਡੀ ਕਲਾਂ ਦੀ ਸੰਗਤ ਵੱਲੋਂ 71 ਕੁਇੰਟਲ ਕਣਕ ਇਕੱਠੀ ਕਰਕੇ ਗੁਰਦੁਆਰਾ ਲੰਗਰ ਸਾਹਿਬ ਟਰੱਸਟ ਨਗੀਨਾ ਘਾਟ, ਹਜ਼ੂਰ ਸਾਹਿਬ ਲਈ ਭੇਜੀ ਗਈ। ਇਸ ਮੌਕੇ ਸੁਖਦੀਪ ਸਿੰਘ, ਬਿੰਦਰ ਸਿੰਘ ਭੁੱਲਰ, ਨਛੱਤਰ ਸਿੰਘ, ਬੂਟਾ ਸਿੰਘ, ਭੋਲਾ ਸਿੰਘ, ਫਤਿਹ ਕਾ ਮਣੀ ਗਿੱਲ, ਸੁਖ ਸਿੰਘ ਭਾਈਕਾ, ਅਮਰਜੀਤ ਕੌਰ, ਮਣੀ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ।