ਵਿਦਿਆਰਥੀਆਂ ਲਈ ਕਰਵਾਈ ਫੇਅਰਵੈੱਲ-ਕਮ-ਫ੍ਰੈਸ਼ਰ ਪਾਰਟੀ
ਵਿਦਿਆਰਥੀਆਂ ਲਈ ਫੇਅਰਵੈਲ ਕਮ ਫ੍ਰੈਸ਼ਰ ਪਾਰਟੀ ਕਰਵਾਈ
Publish Date: Tue, 19 May 2026 04:34 PM (IST)
Updated Date: Wed, 20 May 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਮਾਲਵਾ ਕਾਲਜ ਦੇ ਵਿਦਿਆਰਥੀਆਂ ਲਈ ਫੇਅਰਵੈੱਲ ਕਮ ਫ੍ਰੈਸ਼ਰ ਪਾਰਟੀ ਰੱਖੀ ਗਈ। ਇਹ ਸਮਾਗਮ ਉਤਸ਼ਾਹ, ਮਨੋਰੰਜਨ ਅਤੇ ਭਾਵੁਕ ਪਲਾਂ ਨਾਲ ਭਰਪੂਰ ਰਿਹਾ, ਜਿਸ ਵਿੱਚ ਨਵੇਂ ਅਤੇ ਪਾਸਆਊਟ ਹੋ ਰਹੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ’ਚ ਡਾ. ਮਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਿਪਟੀ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥੀਆਂ ਵੱਲੋਂ ਸੰਗੀਤ, ਰੈਂਪ ਵਾਕ ਤੇ ਹੋਰ ਰੰਗਾਰੰਗ ਪੇਸ਼ਕਾਰੀਆਂ ਕੀਤੀਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪਹਿਲੇ ਤੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ। ਵਿਦਿਆਰਥੀਆਂ ਵੱਲੋਂ ਅਧਿਆਪਕਾਂ ਲਈ ਸਮਰਪਿਤ ਗੀਤ ਪੇਸ਼ ਕੀਤੇ, ਜਿਸ ਨਾਲ ਸਮਾਗਮ ਹੋਰ ਵੀ ਭਾਵੁਕ ਬਣ ਗਿਆ। ਇਸ ਭਾਗ ਦਾ ਮੰਚ ਸੰਚਾਲਨ ਮਿਸ ਸ਼ੀਤਲ ਅਤੇ ਮਿਸ ਪ੍ਰਿਆ ਵੱਲੋਂ ਸੁੰਦਰ ਢੰਗ ਨਾਲ ਕੀਤਾ ਗਿਆ। ਫ੍ਰੈਸ਼ਰ ਮੁਕਾਬਲੇ ਦੌਰਾਨ ਮਿਸਟਰ ਵੀਰਸੁਖਮੰਦਰ ਸਿੰਘ ਤੇ ਮਿਸਟਰ ਲਖਵੀਰ ਸਿੰਘ ਨੂੰ ਮਿਸਟਰ ਫ੍ਰੈਸ਼ਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਮਿਸ ਕੋਮਲਪ੍ਰੀਤ ਕੌਰ ਨੂੰ ਮਿਸ ਫ੍ਰੈਸ਼ਰ-2026 ਚੁਣਿਆ। ਫੇਅਰਵੈਲ ਸੈਗਮੈਂਟ ਵਿੱਚ ਯੂਜੀ ਵਰਗ ਅਧੀਨ ਮਿਸਟਰ ਹਰਭਜਨ ਸਿੰਘ ਨੂੰ ਮਿਸਟਰ ਫੇਅਰਵੈਲ ਦਾ ਖਿਤਾਬ ਦਿੱਤਾ ਗਿਆ। ਮਿਸ ਫੇਅਰਵੈਲ ਦਾ ਖਿਤਾਬ ਸਾਂਝੇ ਤੌਰ ’ਤੇ ਮਿਸ ਰਾਜਵੀਰ ਕੌਰ ਅਤੇ ਮਿਸ ਸ਼ੀਤਲ ਨੇ ਆਪਣੇ ਨਾਮ ਕੀਤਾ। ਪੀਜੀ ਵਰਗ ਵਿੱਚ ਮਿਸਟਰ ਅਮਰਜੋਤ ਸਿੰਘ ਨੂੰ ਮਿਸਟਰ ਫੇਅਰਵੈੱਲ ਤੇ ਮਿਸ ਜਸਮੀਨ ਕੌਰ ਨੂੰ ਮਿਸ ਫੇਅਰਵੈਲ-2026 ਦੇ ਖਿਤਾਬ ਨਾਲ ਨਵਾਜਿਆ ਗਿਆ। ਆਪਣੇ ਸੰਬੋਧਨ ਦੌਰਾਨ ਡਾ. ਸਰਬਜੀਤ ਕੌਰ ਢਿੱਲੋਂ ਨੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਅਤੇ ਉੱਚੇ ਲਕਸ਼ ਨਿਰਧਾਰਤ ਕਰਨ ਲਈ ਪ੍ਰੇਰਿਆ।