ਮਹੰਤ ਸੋਨੂੰ ਮੱਕੋ ਪ੍ਰਧਾਨ ਬਣਨ ’ਤੇ ਕੋਟਭਾਈ ਵੱਲੋਂ ਸਨਮਾਨਿਤ
ਮਹੰਤ ਸੋਨੂੰ ਮੱਕੋ ਨੂੰ ਜਾਗਰਣ ਸੁਧਾਰ ਮੰਡਲ ਦਾ ਪ੍ਰਧਾਨ ਬਣਨ ’ਤੇ ਕੋਟਭਾਈ ਵੱਲੋਂ ਸਨਮਾਨ
Publish Date: Mon, 18 May 2026 05:24 PM (IST)
Updated Date: Tue, 19 May 2026 04:06 AM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ ਭਾਰਤੀ ਜਾਗਰਣ ਸੁਧਾਰ ਮੰਡਲ ਵੱਲੋਂ ਅਬੋਹਰ ਦੇ ਗੱਦੀ ਨਸ਼ੀਨ ਮਹੰਤ ਸੋਨੂੰ ਮੱਕੋ ਨੂੰ ਸੰਗਠਨ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਕਾਂਗਰਸ ਪਾਰਟੀ ਦੇ ਬਠਿੰਡਾ ਦਿਹਾਤੀ ਹਲਕੇ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਪ੍ਰੀਤਮ ਸਿੰਘ ਕੋਟਭਾਈ ਨੇ ਮਹੰਤ ਸੋਨੂੰ ਮੱਕੋ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਲੋਕ ਭਲਾਈ ਅਤੇ ਸਮਾਜ ਸੁਧਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਨਵੇਂ ਪ੍ਰਧਾਨ ਤੋਂ ਵੀ ਇਸੇ ਤਰ੍ਹਾਂ ਦੀ ਉਮੀਦ ਕੀਤੀ ਜਾਂਦੀ ਹੈ। ਇਸ ਮੌਕੇ ਮਹੰਤ ਸੋਨੂੰ ਮੱਕੋ ਨੇ ਕਿਹਾ ਕਿ ਉਨ੍ਹਾਂ ਦੇ ਸਮਾਜ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਮਾਜ ਦੇ ਕਿਸੇ ਵੀ ਵਿਅਕਤੀ ਨੂੰ ਜਦੋਂ ਵੀ ਉਨ੍ਹਾਂ ਦੀ ਲੋੜ ਪਵੇਗੀ, ਉਹ ਹਰ ਵੇਲੇ ਮਦਦ ਲਈ ਉਪਲਬਧ ਰਹਿਣਗੇ ਅਤੇ ਸਮਾਜਿਕ ਸੁਧਾਰ ਲਈ ਲਗਾਤਾਰ ਕੰਮ ਕਰਦੇ ਰਹਿਣਗੇ। ਇਸ ਮੌਕੇ ਨਰੇਸ਼ ਕੁਮਾਰ ਹੈਪੀ (ਗੋਨਿਆਣਾ), ਸੀਨੀਅਰ ਕਾਂਗਰਸੀ ਆਗੂ, ਸਰਦੂਲ ਸਿੰਘ ਗੋਬਿੰਦਪੁਰਾ, ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਕਾਂਗਰਸ, ਲਛਮਣ ਸਿੰਘ ਬਰਾੜ, ਇਕਬਾਲ ਸਿੰਘ ਭੋਖੜਾ, ਗੁਰਸੇਵਕ ਸਿੰਘ ਸਰਪੰਚ ਹਰਰਾਏਪੁਰ ਅਤੇ ਪ੍ਰਗਟ ਸਿੰਘ ਤੁੰਗਵਾਲੀ (ਐਸਸੀ ਵਿੰਗ ਬਲਾਕ ਪ੍ਰਧਾਨ ਕਾਂਗਰਸ ਪਾਰਟੀ) ਆਦਿ ਵੀ ਹਾਜ਼ਰ ਸਨ।