ਮੌੜ ਨਗਰ ਕੌਂਸਲ ਚੋਣਾਂ ’ਚ ਲੋਕਾਂ ਦਾ ਸਹਿਯੋਗ ਜ਼ਰੂਰੀ : ਸਿੱਧੂ
ਮੌੜ ਨਗਰ ਕੌਂਸਲ ਚੋਣਾਂ ਵਿਚ ਲੋਕਾਂ ਦੇ ਸਹਿਯੋਗ ਦੀ ਲੋੜ :- ਜੀਤਮਹਿੰਦਰ ਸਿੰਘ ਸਿੱਧੂ
Publish Date: Mon, 18 May 2026 05:09 PM (IST)
Updated Date: Tue, 19 May 2026 04:04 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਪੰਜਾਬ ’ਚ ਨਗਰ ਕੌਂਸਲ ਤੇ ਨਿਗਮ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵਾਰਡਾਂ ’ਚ ਘਰ-ਘਰ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨੀਆਂ ਜਾ ਰਹੀਆਂ ਹਨ। ਮੌੜ ਨਗਰ ਕੌਂਸਲਰ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਚੋਣ ਮੁਹਿੰਮ ਦੀ ਕਮਾਨ ਸੰਭਾਲਦੇ ਹੋਏ ਮੌੜ ਮੰਡੀ ਦੇ ਵਾਰਡ-6 ਤੇ ਵਾਰਡ-7 ’ਚ ਘਰ-ਘਰ ਚੋਣ ਪ੍ਰਚਾਰ ਕੀਤਾ ਤੇ ਚੋਣ ਮੁਹਿੰਮ ਨੂੰ ਤੇਜ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਵਿਕਾਸ ਲਈ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਾਰਡ-ਛੇ ਦੇ ਉਮੀਦਵਾਰ ਸੰਦੀਪ ਕੁਮਾਰ ਕਾਕਾ, ਵਾਰਡ-7 ਦੇ ਉਮੀਦਵਾਰ ਸੋਨੀਆ ਰਾਣੀ, ਉਮੀਦਵਾਰ ਰਾਣਾ ਐੱਮਸੀ, ਉਮੀਦਵਾਰ ਰਾਜਵੀਰ ਮੱਟੂ, ਉਮੀਦਵਾਰ ਗਿਆਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਰਾਜਾ ਸਿੰਘ ਮੌੜ, ਯਾਦਵਿੰਦਰ ਸਿੰਘ ਜਾਦੂ, ਰਜੇਸ਼ ਜੈਨ ਸਾਬਕਾ ਨਗਰ ਕੌਂਸਲ ਪ੍ਰਧਾਨ ਮੌੜ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ, ਤੀਰਥ ਰਾਮ ਸਿੰਗਲਾ, ਹਰੀਸ਼ ਕੁਮਾਰ ਹੈਪੀ, ਵਿਜੇ ਕੁਮਾਰ ਸਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੌੜ, ਗਿਆਨ ਚੰਦ ਬੀਰੂ ਤੋਂ ਇਲਾਵਾ ਭਾਰੀ ਗਿਣਤੀ ’ਚ ਕਾਂਗਰਸੀ ਵਰਕਰ ਮੌਜੂਦ ਸਨ।