ਮਾਂ ਧੀ ਤੋਂ ਤੰਗ ਹੋ ਕੇ ਕੀਤੀ ਖ਼ੁਦਕੁਸ਼ੀ, ਦੋ ’ਤੇ ਕੇਸ
ਮਾਂ ਧੀ ਤੋਂ ਤੰਗ ਹੋ ਕੇ ਕੀਤੀ ਖੁਦਕੁਸ਼ੀ, ਦੋਵਾਂ ਖਿਲਾਫ ਕੇਸ ਦਰਜ
Publish Date: Mon, 18 May 2026 04:39 PM (IST)
Updated Date: Tue, 19 May 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੀ ਨਵੀਂ ਬਸਤੀ ਦੇ ਰਹਿਣ ਵਾਲੇ 32 ਸਾਲਾਂ ਨੌਜਵਾਨ ਨੇ ਮਾਂ ਧੀ ਤੋਂ ਤੰਗ ਹੋ ਕੇ ਖੁਦਕੁਸ਼ੀ ਕਰ ਲਈ। ਥਾਣਾ ਕੋਤਵਾਲੀ ਪੁਲਿਸ ਨੇ ਮਾਂ ਤੇ ਧੀ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕਰਨ ਕੁਮਾਰ ਵਾਸੀ ਨਵੀਂ ਬਸਤੀ ਦਾ ਸੋਨੀਆ ਵਾਸੀ ਮਹੱਲਾ ਕਿੱਕਰ ਦਾਸ ਨਾਲ ਜਾਣਾ-ਆਉਣਾ ਸੀ। ਇਸ ਦੌਰਾਨ ਦੋਵਾਂ ਵਿੱਚ ਕਾਫੀ ਨੇੜਤਾ ਵੱਧ ਗਈ ਅਤੇ ਪੈਸਿਆਂ ਦਾ ਲੈਣ-ਦੇਣ ਵੀ ਹੋਇਆ। ਪੀੜਤ ਸਰੋਜ ਰਾਣੀ ਨੇ ਦੱਸਿਆ ਕਿ ਸੋਨੀਆ ਤੇ ਉਸਦੀ ਮਾਤਾ ਸੀਮਾ ਉਸਦੇ ਪੁੱਤਰ ਨੂੰ ਤੰਗ ਪਰੇਸ਼ਾਨ ਕਰ ਰਹੀਆਂ ਸਨ, ਜਿਸ ਕਾਰਨ ਜ਼ਹਿਰੀਲੀ ਵਸਤੂ ਪੀ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਕੋਤਵਾਲੀ ਪੁਲਿਸ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।