20 ਮਈ ਨੂੰ ਭਾਰਤ ਬੰਦ ਦਾ ਕੈਮਿਸਟ ਐਸੋਸੀਏਸ਼ਨ ਵੱਲੋਂ ਸਮਰਥਨ
20 ਮਈ ਨੂੰ ਭਾਰਤ ਬੰਦ ਦਾ ਰਾਮਾਂ ਕੈਮਿਸਟ ਐਸੋਸੀਏਸ਼ਨ ਵੱਲੋਂ ਸਮਰਥਨ
Publish Date: Mon, 18 May 2026 04:54 PM (IST)
Updated Date: Mon, 18 May 2026 04:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਾਂ ਮੰਡੀ : ਕੈਮਿਸਟ ਯੂਨੀਅਨ ਰਾਮਾਂ ਮੰਡੀ ਵੱਲੋਂ ਇਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਰਾਜੀਵ ਬਾਂਸਲ ਗੋਸ਼ਾ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਮੀਟਿੰਗ ਦੌਰਾਨ ਈ-ਫਾਰਮੇਸੀ ਦੇ ਵਿਰੋਧ 'ਚ ਏਆਈਓਸੀਡੀ ਵੱਲੋਂ ਦਿੱਤੇ ਗਏ 20 ਮਈ ਨੂੰ ਭਾਰਤ ਬੰਦ ਦੇ ਸੱਦੇ ’ਤੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਬੰਦ ਦਾ ਸਮਰਥਨ ਕਰਦੇ ਹੋਏ ਦਵਾਈਆਂ ਦੀਆਂ ਸਮੂਹ ਦੁਕਾਨਾਂ 20 ਮਈ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ। ਇਲਾਕੇ ਦੇ ਲੋਕਾਂ ਨੂੰ ਬੇਨਤੀ ਕੀਤੀ ਗਈ, ਉਹ ਜ਼ਰੂਰਤ ਅਨੁਸਾਰ ਦਵਾਈਆਂ ਪਹਿਲਾਂ ਖਰੀਦ ਕੇ ਰੱਖ ਲੈਣ। ਯੂਨੀਅਨ ਦੇ ਆਗੂਆਂ ਰੁਪਿੰਦਰ ਗੁਪਤਾ ਅਤੇ ਰਾਜੀਵ ਬਾਂਸਲ ਨੇ ਸਮੂਹ ਮੈਂਬਰਾਂ ਨੂੰ ਦੱਸਿਆ ਕਿ ਇਸ ਤੋਂ ਹਲਕਾ ਬਠਿੰਡਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ। ਮੀਟਿੰਗ ਵਿੱਚ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਸ਼ਹਿਰੀ ਪ੍ਰਧਾਨ ਰਾਜੀਵ ਬਾਂਸਲ ਗੋਸ਼ਾ, ਡਾ. ਵਿਜੇ ਚਲਾਣਾ ਸੈਕਟਰੀ, ਆਸ਼ੂ ਲਹਿਰੀ ਕੈਸ਼ੀਅਰ, ਰਜਿੰਦਰ ਬਾਂਸਲ, ਬੱਬੂ ਸਿੰਗਲਾ,ਹਰਬੰਸ ਲਾਲ ਤੇਲੂ ,ਸੰਜੀਵ ਮੌੜ, ਹੁਕਮ ਚੰਦ, ਅਸ਼ੋਕ , ਰਾਜਿੰਦਰ ਬਾਂਸਲ, ਯਾਦਵਿੰਦਰ, ਪੱਪੂ ਸੇਠੀ, ਅੰਕੁਰ, ਮਨਦੀਪ, ਸ਼ਿਵ ਮਹੇਸ਼ਵਰੀ, ਵਿਸ਼ਾਲ, ਮੁਨੀਸ਼, ਓਮ ਮੈਡੀਕਲ ਆਦਿ ਹਾਜ਼ਰ ਸਨ।