ਸੂਬੇ ’ਚ ਮੁੜ ‘ਆਪ’ ਦੀ ਸਰਕਾਰ ਬਣਨਾ ਤੈਅ : ਮਾਨ
ਸੂਬੇ ਵਿਚ ਮੁੜ ਆਪ ਦੀ ਸਰਕਾਰ ਬਣਨਾ ਤੈਅ-ਮਾਨ
Publish Date: Sun, 17 May 2026 05:27 PM (IST)
Updated Date: Mon, 18 May 2026 04:07 AM (IST)

-ਕਾਂਗਰਸ ਤੇ ਅਕਾਲੀ ਸਰਕਾਰ ਸਮੇਂ ਹਵਾ ’ਚ ਉੱਡਦੀਆਂ ਸਨ ਫਾਈਲਾਂ : ਭੱਲਾ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਨਗਰ ਪੰਚਾਇਤ ਭਗਤਾ ਭਾਈਕਾ ਦੀ ਚੋਣ ਲਈ ‘ਆਪ’ ਨਾਲ ਸਬੰਧਤ ਵੱਖ-ਵੱਖ ਉਮੀਦਵਾਰਾਂ ਨੇ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਤੇ ਸੈਕਟਰੀ ਆਪ ਪੰਜਾਬ ਅਤੇ ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਤੇ ਜ਼ਿਲ੍ਹਾ ਪ੍ਰਧਾਨ ‘ਆਪ’ ਦੀ ਹਾਜ਼ਰੀ ’ਚ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਪਰੰਤ ਸਥਾਨਕ ਸਬ ਤਹਿਸੀਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਤੇ ਸੈਕਟਰੀ ‘ਆਪ’ ਪੰਜਾਬ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਸਰਕਾਰਾਂ ਸਮੇਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਕਾਗਜ਼ ਦਾਖਲ ਕਰਨ ਤੋਂ ਜਬਰੀ ਰੋਕਿਆ ਜਾਦਾ ਸੀ, ਪਰ ਆਦਮੀ ਪਾਰਟੀ ਦੀ ਸਰਕਾਰ ਵਿਚ ਅਮਨ ਅਮਾਨ ਨਾਲ ਕਾਗਜ਼ ਦਾਖਲ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ 600 ਯੂਨਿਟ ਬਿਜਲੀ ਮੁਆਫੀ, 10 ਲੱਖ ਤੱਕ ਦਾ ਮੁਫਤ ਇਲਾਜ, ਔਰਤਾਂ ਅਤੇ ਲੜਕੀਆਂ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ ਤੋਂ ਸੂਬੇ ਦੇ ਬੇਹੱਦ ਖੁਸ਼ ਹਨ, ਜਿਸ ਕਰਕੇ ਸੂਬੇ ਵਿਚ ਮੁੜ ਆਪ ਦੀ ਸਰਕਾਰ ਬਣਨਾ ਤੈਅ ਹੈ। ਇਸ ਦੌਰਾਨ ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਤੇ ਜ਼ਿਲ੍ਹਾ ਪ੍ਰਧਾਨ ਆਪ ਨੇ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਆਪ ਸਰਕਾਰ ਦੀਆਂ ਤੋਂ ਬੇਹੱਦ ਖੁਸ਼ ਹਨ। ਜਿਸ ਕਰਕੇ ਸੂਬੇ ਦੀਆਂ ਨਗਰ ਪੰਚਾਇਤ ਚੋਣਾਂ ਵਿਚ ਆਪ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਸਾਡੀਆਂ ਫਾਈਲਾਂ ਤਾਂ ਹਵਾ ਵਿਚ ਉਡਦੀਆਂ ਸਨ, ਪਰ ਹੁਣ ਕਿਸੇ ਵੀ ਵਿਅਕਤੀ ਨੂੰ ਕਾਗਜ਼ ਦਾਖਲ ਕਰਨ ਤੋਂ ਰੋਕਿਆ ਨਹੀ ਗਿਆ। ਇਸੇ ਦੌਰਾਨ ਭੱਲਾ ਨੇ ਬਠਿੰਡਾ ਦੀ ਚੋਣਾਂ ਵਿਚ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਸਮੱਰਥਕਾਂ ਨੂੰ ਟਿਕਟਾਂ ਨਾ ਮਿਲਣ ਸਬੰਧੀ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੈਰਿਟ ਦੇ ਅਧਾਰ ਹੀ ਟਿਕਟਾਂ ਦੀ ਵੰਡ ਕੀਤੀ ਗਈ ਹੈ।ਇਸ ਮੌਕੇ ਰਾਜਵਿੰਦਰ ਸਿੰਘ ਭਗਤਾ, ਜਗਸੀਰ ਸਿੰਘ ਪੰਨੂੰ, ਅਜਾਇਬ ਸਿੰਘ ਭਗਤਾ, ਰਣਧੀਰ ਸਿੰਘ ਧੀਰਾ, ਏਕਮ ਸਿੰਘ ਸਿੱਧੂ, ਸਰਬਜੀਤ ਸਿੰਘ, ਮਨੀਂ ਭਗਤਾ ਆਦਿ ਹਾਜਰ ਸਨ।