ਅੱਤ ਦੀ ਗਰਮੀ ਤੋਂ ਬਚਾਅ ਲਈ ਸਕੂਲ ਨੂੰ ਇਨਵਰਟਰ ਦਾਨ
ਸਕੂਲ ਨੂੰ ਇਨਵਰਟਰ ਕੀਤਾ ਦਾਨ
Publish Date: Sun, 17 May 2026 04:28 PM (IST)
Updated Date: Mon, 18 May 2026 04:04 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਸਪਸ ਕਮਾਲੂ ਸਵੈਚ ਦੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਅਮਨਦੀਪ ਸਿੰਘ ਝੱਬਰ ਹੈੱਡ ਟੀਚਰ ਵੱਲੋਂ ਸਕੂਲ ਵਿੱਚ ਇਨਵਰਟਰ ਲਗਵਾਇਆ ਹੈ। ਇਸ ਮੌਕੇ ਗੁਰਮੀਤ ਸਿੰਘ ਮਾਖਾ ਵੱਲੋਂ ਬੱਚਿਆਂ ਲਈ ਕਾਪੀਆਂ ਵੰਡੀਆਂ। ਦੋਵਾਂ ਅਧਿਆਪਕਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਆਪਣੇ ਪੁਰਾਣੇ ਸਕੂਲ ਲਈ ਦਾਨ ਦੇਣ ਨੂੰ ਆਪਣਾ ਸੁਭਾਗ ਕਹਿੰਦਿਆਂ ਇਸ ਸਕੂਲ ਵਿਚ ਬਿਤਾਏ ਸਮੇਂ ਨੂੰ ਯਾਦ ਕੀਤਾ। ਸਕੂਲ ਮੁਖੀ ਜਸਵੀਰ ਸਿੰਘ ਨੇ ਦੋਵਾਂ ਦਾਨੀ ਅਧਿਆਪਕਾਂ ਦਾ ਉਨ੍ਹਾਂ ਦੇ ਇਸ ਅਤਿ ਲੁੜੀਂਦੇ ਨੇਕ ਕਾਰਜ ਲਈ ਧੰਨਵਾਦ ਕਰਦਿਆਂ ਕਿਹਾ ਕਿ ਤਪਦੀ ਗਰਮੀ ਦੀ ਰੁੱਤ ਵਿੱਚ ਜਦੋਂ ਬੱਚਿਆਂ ਨੂੰ ਨਿਰੰਤਰ ਪੱਖਿਆਂ ਦੀ ਹਵਾ ਮਿਲੇਗੀ ਤਾਂ ਉਸ ਪਲ਼ ਸਕੂਲ ਲਈ ਕੀਤੇ ਇਸ ਉਪਰਾਲੇ ਲਈ ਦਾਨੀ ਅਧਿਆਪਕਾਂ ਲਈ ਬੱਚਿਆਂ ਦੇ ਪਾਕ ਮਨਾਂ ਵਿੱਚੋਂ ਦੁਆਵਾਂ ਨਿਕਲਣਗੀਆਂ। ਸਮੂਹ ਸਟਾਫ਼, ਬੱਚੇ ਅਤੇ ਸਕੂਲ ਮੈਨੇਜਮੈਂਟ ਕਮੇਟੀ ਦਾਨੀ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਪ੍ਰਮਾਤਮਾ ਅੱਗੇ ਅਰਜ਼ੋਈ ਕਰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਖੁਸ਼ੀਆਂ, ਖੇੜੇ, ਤੰਦਰੁਸਤੀ ਤੇ ਹਾਸਿਆਂ ਨਾਲ ਲਬਰੇਜ਼ ਰਹੇ। ਇਸ ਸਮੇਂ ਰਾਜਿੰਦਰਪਾਲ ਕੌਰ ਸੀਐੱਚਟੀ, ਬਲਤੇਜ ਸਿੰਘ ਬੀਆਰਸੀ, ਗਗਨਦੀਪ ਸਿੰਘ, ਨਿਸ਼ੂ ਰਾਣੀ, ਗੁਰਦੇਵ ਸਿੰਘ ਚੇਅਰਮੈਨ, ਮਿੱਠੂ ਸਿੰਘ ਆਦਿ ਹਾਜ਼ਰ ਸਨ।