ਅਕਾਲੀ ਦਲ ਨਾਲ ਸਬੰਧਤ 13 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਅਕਾਲੀ ਦਲ ਨਾਲ ਸਬੰਧਤ 13 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
Publish Date: Sat, 16 May 2026 07:08 PM (IST)
Updated Date: Sun, 17 May 2026 04:13 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ ਨਗਰ ਪੰਚਾਇਤ ਕੋਟ ਸ਼ਮੀਰ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ 13 ਉਮੀਦਵਾਰਾਂ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਨ ਮੌਕੇ ਸਮਰਥਕਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। । ਪਾਰਟੀ ਨਾਲ ਸਬੰਧਤ ਉਮੀਦਵਾਰਾਂ ਵਿੱਚ ਵਾਰਡ ਨੰਬਰ 1 ਤੋਂ ਸੁਖਵਿੰਦਰ ਕੌਰ ਪਤਨੀ ਹਰਭਜਨ ਸਿੰਘ, ਵਾਰਡ ਨੰਬਰ 2 ਤੋਂ ਸੁਖਪਾਲ ਸਿੰਘ ਗ੍ਰੰਥੀ, ਵਾਰਡ ਨੰਬਰ 3 ਤੋਂ ਪ੍ਰੀਤੀ ਕੌਰ ਨੂੰਹ ਡਾ. ਗਰਨੈਬ ਸਿੰਘ, ਵਾਰਡ ਨੰਬਰ 4 ਤੋਂ ਜਸਪ੍ਰੀਤ ਸਿੰਘ ਜੱਸਾ (ਆਜ਼ਾਦ ਉਮੀਦਵਾਰ, ਅਕਾਲੀ ਦਲ ਦੀ ਹਮਾਇਤ ਨਾਲ), ਵਾਰਡ ਨੰਬਰ 5 ਤੋਂ ਜਸਵਿੰਦਰ ਕੌਰ ਪਤਨੀ ਗਰਦੀਪ ਸਿੰਘ ਸੰਮੇ ਕੇ, ਵਾਰਡ ਨੰਬਰ 6 ਤੋਂ ਪਰਮਜੀਤ ਸਿੰਘ ਪੰਮਾ ਕਲੱਬ ਪ੍ਰਧਾਨ, ਵਾਰਡ ਨੰਬਰ 7 ਤੋਂ ਮਨਜੀਤ ਕੌਰ ਪਤਨੀ ਸਵਰਨ ਸਿੰਘ ਸਰਨੀ, ਵਾਰਡ ਨੰਬਰ 8 ਤੋਂ ਰਾਮ ਸਿੰਘ, ਵਾਰਡ ਨੰਬਰ 9 ਤੋਂ ਜਸਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਮਨਾ, ਵਾਰਡ ਨੰਬਰ 12 ਤੋਂ ਸੰਦੀਪ ਸਿੰਘ ਛੰਨਾ (ਆਜ਼ਾਦ ਉਮੀਦਵਾਰ, ਅਕਾਲੀ ਦਲ ਦੀ ਹਮਾਇਤ ਨਾਲ) ਅਤੇ ਵਾਰਡ ਨੰਬਰ 13 ਤੋਂ ਗੋਬਿੰਦ ਸਿੰਘ ਸ਼ਾਮਲ ਹਨ। ਅਕਾਲੀ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਪਾਰਟੀ ਨੂੰ ਨਗਰ ਵਾਸੀਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਚੋਣਾਂ ਵਿੱਚ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਦਰਜ ਕਰਨਗੇ।