ਜੇਈਈ ਮੇਨਜ਼ ਤੇ ਬੋਰਡ ਪ੍ਰੀਖਿਆਵਾਂ ’ਚ ਗਲੋਬਲ ਸਕੂਲ ਰਿਹਾ ਅੱਵਲ
ਜੇਈਈ ਮੇਨਜ਼ ਅਤੇ ਬੋਰਡ ਪ੍ਰੀਖਿਆਵਾਂ ’ਚ ਗਲੋਬਲ ਡਿਸਕਵਰੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Sat, 16 May 2026 07:04 PM (IST)
Updated Date: Sun, 17 May 2026 04:12 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਸਰਾਫ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਜੇਈਈ ਮੇਨਜ਼ ਅਤੇ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਹੋਣਹਾਰ ਵਿਦਿਆਰਥੀ ਅਭਿਨਵ ਸਿੰਗਲਾ ਨੇ ਜੇਈਈ ਮੇਨਜ਼ ਵਿੱਚ 97.89 ਪਰਸੈਂਟਾਈਲ ਅਤੇ ਵਿਦਿਆਰਥਣ ਕ੍ਰਿਤਿਕਾ ਮਿੱਤਲ ਨੇ 87 ਪਰਸੈਂਟਾਈਲ ਹਾਸਲ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ। ਸੈਸ਼ਨ 2025-26 ਦੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਵਿਦਿਆਰਥੀਆਂ ਨੇ ਉੱਚ ਪ੍ਰਦਰਸ਼ਨ ਕਰਦਿਆਂ ਸਕੂਲ ਦੀ ਅਕਾਦਮਿਕ ਪਰੰਪਰਾ ਨੂੰ ਬਰਕਰਾਰ ਰੱਖਿਆ। ਇਸਦੇ ਨਾਲ ਹੀ ਬਾਰ੍ਹਵੀਂ ਜਮਾਤ ਵਿੱਚ ਸਕੂਲ ਨੇ 100 ਫੀਸਦੀ ਨਤੀਜਾ ਦਰਜ ਕਰਵਾ ਕੇ ਇੱਕ ਹੋਰ ਮਾਣਯੋਗ ਉਪਲਬਧੀ ਆਪਣੇ ਨਾਮ ਕੀਤੀ। ਵਿਦਿਆਰਥੀਆਂ ਦੀ ਇਸ ਸਫਲਤਾ ਨਾਲ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਕਾਮਰਸ ਸਟ੍ਰੀਮ ਵਿੱਚ ਖੁਸ਼ਪ੍ਰੀਤ ਕੌਰ ਨੇ 91.2 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਭਵਿਆ ਨੇ 87.8 ਫੀਸਦੀ ਅਤੇ ਨਵਦੀਪ ਸਿੰਘ ਨੇ 86.4 ਫੀਸਦੀ ਅੰਕ ਹਾਸਲ ਕੀਤੇ। ਸਾਇੰਸ ਸਟ੍ਰੀਮ ਵਿੱਚ ਅਭਿਨਵ ਸਿੰਗਲਾ ਨੇ 89.8 ਫੀਸਦੀ, ਜਦਕਿ ਹਰਲੀਨ ਕੌਰ ਅਤੇ ਰੀਤਿੰਦਰਪ੍ਰੀਤ ਕੌਰ ਨੇ 85 ਫੀਸਦੀ ਅੰਕ ਪ੍ਰਾਪਤ ਕੀਤੇ। ਹਿਊਮੈਨਿਟੀਜ਼ ਸਟ੍ਰੀਮ ਵਿੱਚ ਰਸ਼ਮੀਨ ਕੌਰ ਨੇ 89 ਫੀਸਦੀ ਅਤੇ ਪਰਮਜੋਤ ਸਿੰਘ ਨੇ 86.2 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਚਾਹਤਪ੍ਰੀਤ ਕੌਰ ਨੇ 84.4 ਫੀਸਦੀ, ਕ੍ਰਿਤਿਕਾ ਮਿੱਤਲ ਨੇ 84 ਫੀਸਦੀ, ਅਮਨਪ੍ਰੀਤ ਕੌਰ ਨੇ 82.6 ਫੀਸਦੀ, ਹਰਸਿਮਰਨ ਕੌਰ ਨੇ 81.4 ਫੀਸਦੀ, ਖੁਸ਼ਪ੍ਰੀਤ ਕੌਰ ਨੇ 81 ਫੀਸਦੀ ਅਤੇ ਗਗਨਦੀਪ ਕੌਰ ਨੇ 80.4 ਫੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਦੀ ਪ੍ਰਿੰਸੀਪਲ ਕਾਵਿਆ ਅਸੀਜਾ ਨੇ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ, ਅਧਿਆਪਕਾਂ ਦੀ ਸਮਰਪਿਤ ਸੇਵਾ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ। ਉਪ-ਚੇਅਰਮੈਨ ਅਮਿਤ ਸਰਾਫ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।