ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ
ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ
Publish Date: Sat, 16 May 2026 06:35 PM (IST)
Updated Date: Sun, 17 May 2026 04:10 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ
ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਵਿਖੇ ਬੋਰਡ ਦੀਆਂ ਜਮਾਤਾਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਦਾ ਐੱਸਐੱਮਸੀ ਚੇਅਰਮੈਨ ਸਰਦਾਰ ਪਾਲ ਸਿੰਘ, ਉਪ ਚੇਅਰਮੈਨ ਅਸ਼ਪਾਲ ਸਿੰਘ, ਮੁੱਖ ਅਧਿਆਪਕ ਗੁਰਮੇਲ ਸਿੰਘ ਅਤੇ ਸਮੁੱਚੇ ਸਟਾਫ ਵੱਲੋਂ ਸਨਮਾਨ ਕੀਤਾ। ਇਸ ਮੌਕੇ ਮੁੱਖ ਅਧਿਆਪਕ ਗੁਰਮੇਲ ਸਿੰਘ ਨੇ ਜਾਣਕਾਰੀ ਦਿੱਤੀ ਕਿ 12ਵੀਂ ਦੇ 17 ਵਿਚੋਂ ਸਾਰੇ ਬੱਚੇ ਪਾਸ ਹੋਏ ਹਨ। ਅੱਠਵੀਂ ਦੇ 38 ਦੇ 38 ਬੱਚੇ ਪਾਸ ਹੋਏ। ਉਥੇ ਦਸਵੀਂ ਜਮਾਤ ਦੇ ਵੀ 38 ਵਿੱਚੋਂ 38 ਬੱਚੇ ਪਾਸ ਹੋਏ। ਇਸ ਤਰ੍ਹਾਂ ਸਕੂਲ ਦਾ ਤਿੰਨਾਂ ਹੀ ਜਮਾਤਾਂ ਦਾ ਰਿਜਲਟ 100 ਫੀਸਦੀ ਰਿਹਾ। ਬਾਰ੍ਹਵੀਂ ਵਿੱਚੋਂ ਪਹਿਲੀ ਪੁਜ਼ੀਸ਼ਨ ਹਰਮਨਦੀਪ ਕੌਰ ਪੁੱਤਰੀ ਹਰਜਿੰਦਰ ਸਿੰਘ ਨੇ ਲਈ ਜਿਸ ਨੇ 93.6 ਅੰਕ ਪ੍ਰਾਪਤ ਕੀਤੇ। ਦੂਸਰੀ ਪੁਜ਼ੀਸ਼ਨ ਚਰਨਜੀਤ ਕੌਰ ਪੁੱਤਰੀ ਮਨਜੀਤ ਰਾਮ ਤੇ ਤੀਸਰੀ ਪੁਜ਼ੀਸ਼ਨ ਈਸ਼ਾ ਆਣੇ ਰਾਣੀ ਪੁੱਤਰੀ ਜਗਤਾਰ ਸਿੰਘ ਨੇ ਲਈ। ਦਸਵੀਂ ਜਮਾਤ ਵਿੱਚੋਂ ਪਹਿਲੀ ਪੁਜੀਸ਼ਨ ਸਿਮਰਜੀਤ ਕੌਰ ਪੁੱਤਰੀ ਰਾਮ ਚੰਦ ਸਿੰਘ, ਦੂਸਰੀ ਪੁਜੀਸ਼ਨ ਰਣਜੋਤ ਸਿੰਘ ਪੁੱਤਰ ਮੋਹਨ ਸਿੰਘ ਤੇ ਤੀਸਰੀ ਪੁਜੀਸ਼ਨ ਪਰਨੀਤ ਕੌਰ ਪੁੱਤਰੀ ਲਾਭ ਸਿੰਘ ਨੇ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅੱਠਵੀਂ ਵਿੱਚੋਂ ਪਹਿਲੀ ਪੁਜੀਸ਼ਨ ਨੂਰਪ੍ਰੀਤ ਕੌਰ ਪੁੱਤਰੀ ਸੇਵਕ ਸਿੰਘ, ਦੂਸਰੀ ਪੁਜੀਸ਼ਨ ਰਮਨਦੀਪ ਕੌਰ ਪੁੱਤਰੀ ਨੈਬ ਰਾਮ ਅਤੇ ਤੀਸਰੀ ਪੁਜੀਸ਼ਨ ਜਸਪ੍ਰੀਤ ਕੌਰ ਪੁੱਤਰੀ ਅਸਪਾਲ ਸਿੰਘ ਨੇ ਪ੍ਰਾਪਤ ਕੀਤੀ। ਅੱਜ ਇਨ੍ਹਾਂ ਸਾਰੇ ਬੱਚਿਆਂ ਨੂੰ ਟਰਾਫੀਆਂ ਅਤੇ 90 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੇ ਬੱਚਿਆਂ ਨੂੰ 500 ਰੁਪਏ ਦੀ ਨਗਦ ਰਾਸ਼ੀ ਨਾਲ ਅਤੇ ਸੁਖਮਨਪ੍ਰੀਤ ਕੌਰ ਨੂੰ ਅੱਠਵੀਂ ਜਮਾਤ ਵਿੱਚੋਂ ਪੰਜਾਬੀ ਵਿਸ਼ੇ ’ਚੋਂ 100/100 ਅੰਕ ਲੈਣ ਤੇ ਉਸਨੂੰ ਵੀ 500 ਰੁਪਏ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕ ਨੇ ਸਮੁੱਚੇ ਸਟਾਫ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਕਿ ਇਹ ਵਧੀਆ ਰਿਜ਼ਲਟ ਲਈ ਨੇ ਇਕ ਟੀਮ ਦੇ ਤੌਰ ’ਤੇ ਵਿਚਰਨ ਲਈ ਸਮੁੱਚੇ ਸਟਾਫ ਦਾ ਵਿਸ਼ੇਸ਼ ਯੋਗਦਾਨ ਹੈ।