ਫਸਲ ਵੱਢ ਕੇ ਕੀਤੀ ਚੋਰੀ, ਨੌ ਖਿਲਾਫ ਕੇਸ ਦਰਜ
ਜ਼ਬਰਦਸਤੀ ਫਸਲ ਵੱਢ ਕੇ ਕੀਤੀ ਚੋਰੀ, ਨੌ ਵਿਅਕਤੀਆਂ ਖਿਲਾਫ ਕੇਸ ਦਰਜ
Publish Date: Sat, 16 May 2026 05:55 PM (IST)
Updated Date: Sun, 17 May 2026 04:07 AM (IST)
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਪਿੰਡ ਸਵੈਚ ਕਮਾਲੂ ਵਿਖੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਵੱਲੋਂ ਇੱਕ ਖੇਤ ’ਚ ਜ਼ਬਰਦਸਤੀ ਦਾਖ਼ਲ ਹੋ ਕੇ ਸਰੋਂ ਦੀ ਫਸਲ ਵੱਢਣ ਅਤੇ ਖੇਤੀ ਦੇ ਸੰਧ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਫਰਵਰੀ ਮਹੀਨੇ ਦਾ ਦੱਸਿਆ ਜਾ ਰਿਹਾ ਹੈ। ਜਿਸ ਸਬੰਧੀ ਹੁਣ ਪਰਚਾ ਦਰਜ ਕੀਤਾ ਹੈ। ਥਾਣਾ ਰਾਮਾਂ ਵਿਖੇ ਭੋਲਾ ਸਿੰਘ ਵਾਸੀ ਸਵੈਚ ਕਮਾਲੂ ਨੇ ਸ਼ਿਕਾਇਤ ਦਰਜ ਕਰਵਾਈ ਕਿ ਲੰਘੀ 21 ਫਰਵਰੀ ਨੂੰ ਉਹ ਆਪਣੀ ਜਮੀਨ ’ਤੇ ਗੇੜਾ ਮਾਰਨ ਗਿਆ ਸੀ। ਇਸ ਦੌਰਾਨ ਉਸਨੇ ਦੇਖਿਆ ਕਿ ਕੁਝ ਲੋਕ ਉਸਦੀ ਸਰੋਂ ਦੀ ਫਸਲ ਕੱਟ ਰਹੇ ਸਨ। ਪੀੜਤ ਅਨੁਸਾਰ ਜਦ ਉਸ ਨੇ ਉਕਤ ਵਿਅਕਤੀਆਂ ਦਾ ਵਿਰੋਧ ਕੀਤਾ ਤਾਂ ਉਸ ਨਾਲ ਧੱਕਾ-ਮੁੱਕੀ ਕੀਤੀ ਗਈ ਅਤੇ ਜਾਨੋ ਮਾਰਨ ਦੀਆਂ ਹਨ ਧਮਕੀਆਂ ਦਿੱਤੀਆਂ ਗਈਆਂ, ਜਿਸ ਕਾਰਨ ਉਹ ਵਾਪਸ ਆ ਗਿਆ। ਪੀੜਤ ਨੇ ਦੱਸਿਆ ਹੈ ਕਿ ਬਾਅਦ ਵਿੱਚ ਮੁਲਜ਼ਮ ਕਰੀਬ ਇਕ ਏਕੜ ਸਰੋਂ ਦੀ ਫਸਲ ਅਤੇ ਖੇਤੀ ਸਾਮਾਨ ਵੀ ਲੈ ਗਏ। ਇਸ ਸਬੰਧੀ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਗੁਰਜੀਤ ਸਿੰਘ, ਗੁਰਪਿਆਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਰਾਮ ਸਿੰਘ, ਮਿੱਠੂ ਸਿੰਘ ਰਣਜੀਤ ਸਿੰਘ, ਬੂਟਾ ਸਿੰਘ ਵਾਸੀ ਪਿੰਡ ਗਿਆਨਾ ਅਤੇ ਛੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।