ਭਾਜਪਾ ਦੇ 8 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਭਾਜਪਾ ਦੇ 8 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ
Publish Date: Sat, 16 May 2026 05:54 PM (IST)
Updated Date: Sun, 17 May 2026 04:07 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ ਨਗਰ ਪੰਚਾਇਤ ਭਗਤਾ ਭਾਈਕਾ ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ 8 ਉਮੀਦਵਾਰਾਂ ਵੱਲੋਂ ਕਾਗ਼ਜ਼ ਕੀਤੇ ਗਏ ਹਨ। ਜਿਸ ਸਬੰਧੀ ਜਾਣਕਾਰੀ ਦਿੰਦੇ ਬਵਲੇਸ ਕੁਮਾਰ ਬੌਬੀ ਸਿੰਗਲਾ ਨੇ ਦੱਸਿਆ ਕਿ ਨਗਰ ਪੰਚਾਇਤ ਭਗਤਾ ਦੇ ਵਾਰਡ ਨੰਬਰ 3 ਤੋਂ ਹਰਿੰਦਰ ਕੌਰ ਪਤਨੀ ਤਰਸੇਮ ਸਿੰਘ, ਵਾਰਡ ਨੰਬਰ 6 ਤੋਂ ਸਤਵੀਰ ਸਿੰਘ, ਵਾਰਡ ਨੰਬਰ 7 ਤੋਂ ਮਮਤਾ ਰਾਣੀ ਪੁੱਤਰੀ ਜਗਦੀਸ਼ ਸਿੰਘ, ਵਾਰਡ ਨੰਬਰ 8 ਕਿਰਨਾ ਸਿੰਘ ਕਡਿਆਲ, ਵਾਰਡ ਨੰਬਰ 9 ਤੋਂ ਸੁਰਿੰਦਰ ਕੌਰ ਪਤਨੀ ਸੁਖਚੈਨ ਸਿੰਘ, ਵਾਰਡ ਨੰਬਰ 10 ਬਿਕਰਮਜੀਤ ਗਰਗ, ਵਾਰਡ ਨੰਬਰ 11 ਤੋਂ ਗੀਤਾ ਰਾਣੀ ਪਤਨੀ ਬਵਲੇਸ ਕੁਮਾਰ ਬੌਬੀ ਸਿੰਗਲਾ ਅਤੇ ਵਾਰਡ ਨੰਬਰ 12 ਤੋਂ ਬਲਤੇਜ ਸਿੰਘ ਰਾਣਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਭਾਜਪਾ ਆਗੂ ਬੌਬੀ ਸਿੰਗਲਾ ਨੇ ਦਾਅਵਾ ਕੀਤਾ ਕਿ ਭਾਜਪਾ ਉਮੀਦਵਾਰ ਆਪਣੇ ਦਮ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ।