ਚੰਗੇ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਸਨਮਾਨਿਤ
ਚੰਗੇ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥੀਆਂ ਦਾ ਕੀਤਾ ਸਨਮਾਨ
Publish Date: Sat, 16 May 2026 05:18 PM (IST)
Updated Date: Sun, 17 May 2026 04:04 AM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਾਈ ਰੂਪਾ ਦੇ ਦਸਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਹਿਣ ਉੱਪਰ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉੱਪਰ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਤੇ ਆਧਿਆਪਕ ਦਾ ਉਚੇਚੇ ਤੌਰ ਉਪਰ ਧੰਨਵਾਦ ਕੀਤਾ। ਵਿਦਿਆਰਥਣ ਦਿਲਪ੍ਰੀਤ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ ਪਹਿਲੇ ਸਥਾਨ 'ਤੇ ਰਹਿ ਕੇ 650 ਵਿੱਚੋਂ ਨੰਬਰ 610 ਲੈ ਕੇ 93.9 ਫੀਸਦੀ, ਦੂਸਰੇ ਸਥਾਨ ਜਸਨਦੀਪ ਕੌਰ ਪੁੱਤਰੀ ਭਰਪੂਰ ਸਿੰਘ 650 ਵਿੱਚੋਂ 598 ਨੰਬਰ ਲੈ ਕੇ 92 ਫੀਸਦੀ ਅਤੇ ਹਰਨੂਰਪੀ੍ਤ ਕੌਰ ਪੁੱਤਰੀ ਜੁਗਰਾਜ ਸਿੰਘ 650 ਵਿੱਚੋਂ 591 ਨੰਬਰ ਲੈ ਕੇ 91 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਨੇ ਪਹਿਲੇ ਦਰਜੇ ’ਚ ਪਾਸ ਹੋ ਕੇ ਸਕੂਲ ਦਾ ਮਾਣ ਵਧਾਇਆ। ਪ੍ਰਿੰਸੀਪਲ ਨੇ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਇਸ ਮੌਕੇ ਸਾਰੇ ਸਕੂਲ ਦੇ ਅਧਿਆਪਕ ਹਾਜ਼ਰ ਸਨ।