ਕਲ ਤਕ ਆਜ਼ਾਦ ਉਮੀਦਵਾਰ, ਅੱਜ ਬਣੇ ਕਾਂਗਰਸ ਦੇ ਉਮੀਦਵਾਰ
ਕਲ ਤਕ ਆਜ਼ਾਦ ਉਮੀਦਵਾਰ, ਅੱਜ ਬਣੇ ਕਾਂਗਰਸ ਦੇ ਉਮੀਦਵਾਰ
Publish Date: Sat, 16 May 2026 05:16 PM (IST)
Updated Date: Sun, 17 May 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਨਿਗਮ ਚੋਣਾਂ ਦੇ ਰੰਗ ਹਰ ਵਾਰ ਵੱਖਰੇ-ਵੱਖਰੇ ਨਜ਼ਰ ਆ ਰਹੇ ਹਨ। ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਸਾਬਕਾ ਕੌਂਸਰਲ ਸੰਦੀਪ ਕੁਮਾਰ ਬੌਬੀ ਕਲ ਤਕ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਖੜੇ ਸਨ ਤੇ ਆਪਣੇ ਵਾਰਡ ਵਿਚ ਆਜ਼ਾਦ ਉਮੀਦਵਾਰ ਵਜੋਂ ਪ੍ਰਚਾਰ ਕਰ ਰਹੇ ਸਨ। ਪਰ ਨਾਂਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਕਾਂਗਰਸ ਪਾਰਟੀ ਨੇ ਸੰਦੀਪ ਬੌਬੀ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਕਰਵਾਇਆ ਤੇ ਵਾਰਡ-36 ਤੋਂ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ। ਹੁਣ ਬੌਬੀ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜਣਗੇ। ਬੌਬੀ ਨੇ ਇਹ ਅਸਤੀਫਾ ਕਾਂਗਰਸ ਤੋਂ ਉਸ ਵੇਲੇ ਦਿੱਤਾ ਸੀ ਜਦੋਂ ਪਾਰਟੀ ਨੇ ਨਿਗਮ ਦੀ ਪਹਿਲੀ ਮਹੀਲਾ ਮੇਅਰ ਰਮਨ ਗੋਇਲ ਦੇ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆ ਕੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਤੋਂ ਬਾਅਦ ਨਵੀਂ ਵਾਰਡਬੰਦੀ ’ਚ ਉਨ੍ਹਾਂ ਦਾ ਵਾਰਡ ਬਦਲ ਕੇ ਸ਼ਹਿਰ ਦਾ ਸਭ ਤੋਂ ਵੱਡਾ ਵਾਰਡ ਤਿਆਰ ਕੀਤਾ ਗਿਆ। ਉਨ੍ਹਾਂ ਦੇ ਵਾਰਡ ਵਿੱਚ ਲਗਭਗ 8 ਹਜ਼ਾਰ ਤੋਂ ਵੱਧ ਵੋਟਰ ਹਨ।