ਬੀਆਰਸੀ ਸਕੂਲ ਦਾ ਨਤੀਜਾ ਰਿਹੈ ਸ਼ਾਨਦਾਰ
ਬੀਆਰਸੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Sat, 16 May 2026 05:10 PM (IST)
Updated Date: Sun, 17 May 2026 04:04 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸੀਬੀਐੱਸਈ ਬੋਰਡ ਵੱਲੋਂ ਬਾਰ੍ਹਵੀਂ ਕਲਾਸ ਦੇ ਐਲਾਨੇ ਗਏ ਨਤੀਜਾ ਵਿਚ ਬੀਆਰਸੀ ਕਾਨਵੈਂਟ ਸਕੂਲ ਸਮਾਧ ਭਾਈ ਦੇ ਵਿਦਿਆਰਥੀਆ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਕਿਰਨਾ ਰਾਣੀ ਨੇ ਦੱਸਿਆ ਕਿ ਲਵਪ੍ਰੀਤ ਕੌਰ ਨੇ 95.6 ਫੀਸਦੀ ਅੰਕ ਪ੍ਰਾਪਤ ਕਰਕੇ ਕਾਮਰਸ ਗਰੁੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਤਨਵੀਰ ਕੌਰ ਨੇ 93.6 ਫੀਸਦੀ ਅੰਕ ਪ੍ਰਾਪਤ ਕਰ ਕੇ ਆਰਟਸ ਗਰੁੱਪ ਤੇ ਪੁਨੀਤਪਾਲ ਸਿੰਘ ਨੇ 93 ਫੀਸਦੀ ਅੰਕ ਪ੍ਰਾਪਤ ਮੈਡੀਕਲ ਗਰੁੱਪ ਵਿੱਚੋਂ ਕਰਕੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਅੰਗਰੇਜ਼ੀ ਵਿਸ਼ੇ ’ਚ ਤਨਵੀਰ ਕੌਰ ਨੇ 98 ਫੀਸਦੀ ਅੰਕ, ਪੁਨੀਤਪਾਲ ਸਿੰਘ ਨੇ 95 ਫੀਸਦੀ ਅੰਕ, ਲਵਪ੍ਰੀਤ ਕੌਰ ਨੇ 94 ਫੀਸਦੀ ਅੰਕ, ਟਵਿੰਕਲ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ। ਪੰਜਾਬੀ ਵਿਸ਼ੇ ਵਿੱਚ ਲਵਪ੍ਰੀਤ ਕੌਰ ਤੇ ਮਨਵੀਰ ਕੌਰ 99 ਫੀਸਦੀ ਅੰਕ ਕਮਲਪ੍ਰੀਤ ਕੌਰ ਨੇ 97 ਫੀਸਦੀ ਅੰਕ ਮੁਸਕਾਨ ਕੌਰ ਤੇ ਪੈਵਲਪ੍ਰੀਤ ਕੌਰ ਨੇ 96 ਫੀਸਦੀ ਅੰਕ ਗੁਰਲੀਨ ਕੌਰ, ਮਹਿਕਪ੍ਰੀਤ ਕੌਰ, ਸੁਖਮਨਪ੍ਰੀਤ ਕੌਰ, ਪਵਨਦੀਪ ਕੌਰ ਤਨਵੀਰ ਕੌਰ ਤੇ ਮਨਪ੍ਰੀਤ ਕੌਰ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ। ਗਿਆਰ੍ਹਾਂ ਹੋਰ ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਬਿਜ਼ਨਸ ਸਟੱਡੀ ਵਿਸ਼ੇ ’ਚ ਲਵਪ੍ਰੀਤ ਕੌਰ ਨੇ 98 ਫੀਸਦੀ ਅੰਕ, ਜਸ਼ਨਪ੍ਰੀਤ ਸਿੰਘ ਨੇ 93 ਫੀਸਦੀ ਅੰਕ, ਮਨਵੀਰ ਕੌਰ ਨੇ 92 ਫੀਸਦੀ ਤੇ ਪੈਵਲਪ੍ਰੀਤ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ। ਅਕਾਊਂਟੈਂਟ ਵਿਸ਼ੇ ਵਿੱਚ ਲਵਪ੍ਰੀਤ ਕੌਰ 95 ਫੀਸਦੀ ਅੰਕ ਹਾਸਲ ਕੀਤੇ। ਬਾਇਓਲੋਜੀ ਵਿਸ਼ੇ ਵਿੱਚੋਂ ਪੁਨੀਤਪਾਲ ਸਿੰਘ ਨੇ 95 ਫੀਸਦੀ ਅੰਕ ਤੇ ਸੁਖਮਨਪ੍ਰੀਤ ਕੌਰ 91 ਫੀਸਦੀ ਅੰਕ ਹਾਸਲ ਕੀਤੇ। ਕੈਮਿਸਟਰੀ ਵਿਸ਼ੇ ’ਚ ਪੁਨੀਤਪਾਲ ਸਿੰਘ ਨੇ 94 ਫੀਸਦੀ ਅੰਕ ਤੇ ਭੌਤਿਕ ਵਿਗਿਆਨ ਵਿਸ਼ੇ ’ਚ 87 ਫੀਸਦੀ ਅੰਕ ਪ੍ਰਾਪਤ ਕੀਤੇ। ਹਿਸਟਰੀ ਵਿਸ਼ੇ ’ਚ ਤਨਵੀਰ ਕੌਰ ਨੇ 90 ਫੀਸਦੀ ਅੰਕ ਤੇ ਪੋਲੀਟੀਕਲ ਵਿਸ਼ੇ ਵਿੱਚ ਤਨਵੀਰ ਕੌਰ ਨੇ 95 ਫੀਸਦੀ ਅੰਕ ਟਵਿੰਕਲ ਨੇ 92 ਫੀਸਦੀ ਅੰਕ ਪ੍ਰਾਪਤ ਕੀਤੇ। ਇਕਨਾਮਿਕ ਵਿਸ਼ੇ ਵਿੱਚ ਮਨਵੀਰ ਕੌਰ ਨੇ 96 ਫੀਸਦੀ ਲਵਪ੍ਰੀਤ ਕੌਰ ਨੇ 92 ਫੀਸਦੀ ਅੰਕ ਪ੍ਰਾਪਤ ਕੀਤੇ। ਫਿਜ਼ੀਕਲ ਵਿਸ਼ੇ ਵਿੱਚ ਤਨਵੀਰ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਸ੍ਰੀਮਤੀ ਕਿਰਨਾ ਰਾਣੀ ਨੇ ਵਿਦਿਆਰਥੀਆ ਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੂੰ ਉਹਨਾਂ ਦੀ ਮਿਹਨਤ ਦਾ ਫ਼ਲ ਮਿਲ ਗਿਆ। ਇਸ ਮੌਕੇ ਸਕੂਲ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਨੇ ਵੀ ਵਿਦਿਆਰਥੀਆਂ ਅਤੇ ਅਧਿਆਪਕ ਨੂੰ ਵਧਾਈ ਦਿੱਤੀ।