5 ਨਗਰ ਪੰਚਾਇਤਾਂ ਦੇ 61 ਉਮੀਦਵਾਰਾਂ ਦੇ ਭਰਵਾਏ ਕਾਗਜ਼
5 ਨਗਰ ਪੰਚਾਇਤਾਂ ਦੇ 61 ਉਮੀਦਵਾਰਾਂ ਦੇ ਕਾਗਜ਼ ਭਰਵਾਏ
Publish Date: Sat, 16 May 2026 05:07 PM (IST)
Updated Date: Sun, 17 May 2026 04:04 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਵਿਧਾਇਕ ਬਲਕਾਰ ਸਿੱਧੂ ਦੀ ਅਗਵਾਈ ਹੇਠ ਅੱਜ ਨਗਰ ਪੰਚਾਇਤ ਮਹਿਰਾਜ, ਕੋਠਾਗੁਰੂ, ਮਲੂਕਾ, ਭਾਈਰੂਪਾ ਤੇ ਭਗਤਾ ਭਾਈਕਾ ਦੀਆਂ ਨਗਰ ਪੰਚਾਇਤਾਂ ਦੀ ਚੋਣ ਲਈ ਕੁੱਲ 61 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ। ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਗਰ ਪੰਚਾਇਤ ਚੋਣਾਂ ਵਿੱਚ ਵਿਕਾਸ, ਇਮਾਨਦਾਰੀ ਤੇ ਲੋਕ ਭਲਾਈ ਦੇ ਨਾਂ ’ਤੇ ਵੋਟ ਪਾਈ ਜਾਵੇ ਤਾਂ ਜੋ ਇਲਾਕੇ ਦੀ ਤਰੱਕੀ ਦੀਰਫ਼ਤਾਰ ਹੋਰ ਤੇਜ਼ ਹੋ ਸਕੇ। ‘ਆਪ’ ਦੀ ਸਰਕਾਰ ਹਮੇਸ਼ਾ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਦੀ ਇਹ ਲਹਿਰ ਜਾਰੀ ਰਹੇਗੀ। ਇਸ ਮੌਕੇ ਚੇਅਰਮੈਨ ਦਰਸ਼ਨ ਸੋਹੀ, ਚੇਅਰਮੈਨ ਬੇਅੰਤ ਸਿੰਘ ਧਾਲੀਵਾਲ, ਰਾਜਦੀਪ ਸਿੰਘ ਰੌਬੀ ਬਰਾੜ, ਸ਼ੇਰਬਹਾਦਰ ਧਾਲੀਵਾਲ ਪ੍ਰਧਾਨ ਟਰੱਕ ਯੂਨੀਅਨ, ਬਲਵਿੰਦਰ ਸਿੰਘ ਲੱਖਾ ਸਰਪੰਚ, ਸੰਜੀਵ ਕੁਮਾਰ ਬੰਟੀ, ਸੁਖਮੰਦਰ ਸਿੰਘ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰ ਹਾਜਰ ਸਨ।