ਕਰਾਟੇ ਚੈਂਪੀਅਨਸ਼ਿਪ ’ਚ ਛਾਏ ਸੈਕਰਡ ਹਾਰਟ ਸਕੂਲ ਦੇ ਬੱਚੇ
ਕਰਾਟੇ ਚੈਂਪੀਅਨਸ਼ਿਪ ’ਚ ਸੇਕਰਡ ਹਾਰਟ ਸਕੂਲ ਦੇ ਬੱਚੇ ਛਾਏ
Publish Date: Fri, 15 May 2026 08:43 PM (IST)
Updated Date: Sat, 16 May 2026 04:15 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : 11ਵੀ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 2026 ਕਰਵਾਈ ਗਈ, ਜਿਸ ਵਿੱਚ ਵੱਖ ਵੱਖ ਸਕੂਲਾਂ ਤੋਂ 250 ਬੱਚਿਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿਚ ਸੇਕਰਡ ਹਾਰਟ ਕਾਨਵੈਂਟ ਸਕੂਲ ਸੰਗਤ ਮੰਡੀ ਦੇ 20 ਬੱਚਿਆਂ ਵੱਲੋਂ ਭਾਗ ਲੈ ਕੇ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੈਡਲ ਜਿੱਤੇ ਗਏ। ਸਕੂਲ ਦੇ ਖੇਡ ਅਧਿਆਪਕਾਂ ਮੈਡਮ ਜਸਮੀਤ ਕੌਰ ਨੇ ਦੱਸਿਆ ਕਿ ਲੜਕੀ ਸਮਾਇਲਦੀਪ ਕੌਰ ਨੇ (60 ਕਿੱਲੋ) ਭਾਰ ਵਰਗ ’ਚ ਗੋਲਡ , ਸੁਖਮਨਵੀਰ ਕੌਰ ਨੇ (77 ਕਿੱਲੋ) ’ਚ ਗੋਲਡ, ਪੁਨੀਤ ਕੁਮਾਰ ਨੇ (36 ਕਿੱਲੋ) ’ਚ ਗੋਲਡ, ਕਮਲਦੀਪ ਸਿੰਘ ਨੇ (60 ਕਿੱਲੋ) ’ਚ ਗੋਲਡ, ਗੁਰਕੀਰਤ ਸਿੰਘ ਨੇ (32 ਕਿੱਲੋ) ’ਚ ਗੋਲਡ, ਅਰਮਾਨਦੀਪ ਸਿੰਘ ਨੇ (34 ਕਿੱਲੋ) ’ਚ ਗੋਲਡ, ਹਰਮਨਪ੍ਰੀਤ ਸਿੰਘ ਸਰਾਂ ਨੇ (45 ਕਿੱਲੋ ) ’ਚ ਸਿਲਵਰ, ਜਸਨਦੀਪ ਸਿੰਘ ਨੇ (32 ਕਿੱਲੋ) ’ਚ ਸਿਲਵਰ, ਰੁਪਿੰਦਰ ਸਿੰਘ ਨੇ (63 ਕਿੱਲੋ ) ’ਚ ਸਿਲਵਰ, ਕਿਮਨਦੀਪ ਕੌਰ ਨੇ (57 ਕਿੱਲੋ) ’ਚ ਬ੍ਰਾਉਂਜ, ਏਕਮਵੀਰ ਕੌਰ (44 ਕਿੱਲੋ ) ਨੇ ਬ੍ਰਾਉਂਜ, ਤਰਨੂਰਪ੍ਰੀਤ ਕੌਰ (55 ਕਿੱਲੋ) ਨੇ ਬ੍ਰਾਉਂਜ, ਦੀਪਿਕਾ ਸਰਮਾ (30 ਕਿੱਲੋ) ਨੇ ਬ੍ਰਾਉਂਜ, ਲਵਪ੍ਰੀਤ ਸਿੰਘ (45 ਕਿੱਲੋ) ਨੇ ਬ੍ਰਾਉਂਜ, ਏਕਮਰੀਤ ਸਿੰਘ (60 ਕਿਲੋ) ਨੇ ਬ੍ਰਾਉਂਜ, ਜਸਦੀਪ ਸਿੰਘ (40 ਕਿਲੋ) ਬ੍ਰਾਉਂਜ,ਜ ਸਮੀਤ ਸਰਮਾ (35 ਕਿੱਲੋ) ਨੇ ਬ੍ਰਾਉਂਜ, ਏਕਮਜੋਤ ਸਿੰਘ (25 ਕਿਲੋ) ਨੇ ਬ੍ਰਾਉਂਜ, ਨਵਜੋਤ ਸਿੰਘ (30 ਕਿੱਲੋ) ਨੇ ਬ੍ਰਾਉਂਜ,ਕੁਲਰਾਜ ਸਿੰਘ (32 ਕਿਲੋ) ਨੇ ਬ੍ਰਾਉਂਜ, ਤਮਗੇ ਹਾਸਲ ਕੀਤੇ। ਐਮਡੀ. ਸੁਖਪਾਲ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਰਾਜਵਿੰਦਰ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਅੱਗੇ ਤੋਂ ਵੱਧ ਚੜ੍ਹ ਕੇ ਖੇਡਾਂ ਵਿੱਚ ਭਾਗ ਲੈਣ ਲਈ ਅਤੇ ਸ਼ਿੱਦਤ ਨਾਲ ਖੇਡਣ ਲਈ ਪ੍ਰੇਰਿਆ।