ਰਾਮਾਂ ’ਚ ਭਾਜਪਾ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਭਰਨ ਤੋਂ ਰੋਕਣ ਦਾ ਦੋਸ਼
ਰਾਮਾਂ ’ਚ ਭਾਜਪਾ ਉਮੀਦਵਾਰਾਂ ਨੂੰ ਨਾਮਜਦਗੀਆਂ ਭਰਨ ਤੋਂ ਰੋਕਣ ਦਾ ਦੋਸ਼,
Publish Date: Fri, 15 May 2026 07:38 PM (IST)
Updated Date: Sat, 16 May 2026 04:12 AM (IST)
-ਗੁਰਪ੍ਰੀਤ ਮਲੂਕਾ ਅਨੁਸਾਰ ਐੱਸਐਚਓ ਨੇ ਬੈਰੀਕੇਡ ਲਾ ਕੇ ਰੋਕੇ ਭਾਜਪਾ ਦੇ ਉਮੀਦਵਾਰ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਭਾਜਪਾ ਦੇ ਵਧ ਰਹੇ ਅਧਾਰ ਅਤੇ ਸੱਤਾ ਧਿਰ ਦੇ ਉਮੀਦਵਾਰਾਂ ਦੀ ਹਾਰ ਨੂੰ ਵੇਖਦਿਆਂ ਸਰਕਾਰ ਪੁਲਿਸ ਤੰਤਰ ਨਾਲ ਚੋਣਾਂ ਲੁੱਟਣਾ ਚਾਹੁੰਦੀ ਹੈ। ਸੂਬਾ ਸਰਕਾਰ ’ਤੇ ਇਹ ਦੋਸ਼ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਲਾਏ। ਨਗਰ ਕੌਂਸਲ ਰਾਮਾਂ ’ਚ ਨਾਮਜਦਗੀਆਂ ਭਰਨ ਸਮੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਅੰਦਰ ਜਾਣ ਤੋਂ ਰੋਕ ਲਿਆ ਗਿਆ। ਥਾਣਾ ਮੁਖੀ ਕੌਰ ਸਿੰਘ ਨੇ ਭਾਰੀ ਪੁਲਿਸ ਫੋਰਸ ਲਗਾ ਕੇ ਕਮੇਟੀ ਦਫਤਰ ਬਾਹਰ ਬੇਰੀਕੇਡਿੰਗ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਭਾਜਪਾ ਦੇ ਉਮੀਦਵਾਰਾ ਨੂੰ ਧੱਕੇ ਨਾਲ ਬਾਹਰ ਹੀ ਰੋਕ ਲਿਆ ਗਿਆ। ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਪਰਮਪਾਲ ਕੌਰ ਸਿੱਧੂ ਤਰੁੰਤ ਮੌਕੇ ’ਤੇ ਪਹੁੰਚੇ ਉਨ੍ਹਾਂ ਵੱਲੋਂ ਰਾਬਤਾ ਕਰਨ ’ਤੇ ਭਾਜਪਾ ਦੇ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਵੀ ਬਠਿੰਡਾ ਪਹੁੰਚ ਗਏ। ਸ਼੍ਰੀ ਨਿਵਾਸਲੂ ਦੀ ਅਗਵਾਈ ’ਚ ਗੁਰਪ੍ਰੀਤ ਮਲੂਕਾ ,ਪਰਮਪਾਲ ਕੌਰ ਸਿੱਧੂ, ਚੋਣ ਇੰਚਾਰਜ ਅਮਰਿੰਦਰ ਸਿੰਘ ਦਾਤੇਵਾਸ, ਜ਼ਿਲ੍ਹਾ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਭੁੱਚੋ, ਜਰਨਲ ਸਕੱਤਰ ਮੇਜਰ ਸਿੰਘ ਬਰਾੜ ਇਸ ਮਾਮਲੇ ਨੂੰ ਲੈ ਡੀਆਈ ਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੂੰ ਮਿਲੇ। ਉਨ੍ਹਾਂ ਡੀਆਈਜੀ ਨੂੰ ਸਾਰੇ ਮਾਮਲੇ ਤੋਂ ਜਾਨੂੰ ਕਰਵਾਇਆ ਤੇ ਤਰੁੰਤ ਐਸਐਚਓ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਮੰਗ ਪੱਤਰ ਰਾਹੀਂ ਮੰਗ ਕੀਤੀ ਪੁਲਿਸ ਪ੍ਰਸ਼ਾਸਨ ਦੀ ਜਿੰਮੇਵਾਰੀ ਹੈ ਕੇ ਚੋਣਾਂ ਅਮਨ ਅਮਾਨ ਤੇ ਨਿਰਪੱਖ ਹੋਣ। ਲੋਕਤੰਤਰ ’ਚ ਸਾਰੀਆਂ ਰਾਜਨੀਤਕ ਧਿਰਾਂ ਅਤੇ ਨਿੱਜੀ ਤੌਰ ’ਤੇ ਦੇਸ਼ ਦੇ ਹਰ ਨਾਗਰਿਕ ਕੋਲ ਕਿਸੇ ਵੀ ਚੋਣ ’ਚ ਭਾਗ ਲੈਣ ਦਾ ਹੱਕ ਹੈ। ਰਾਮਾਂ ਪੁਲਿਸ ਸਰਕਾਰ ਦੀ ਸ਼ਹਿ ’ਤੇ ਗੁੰਡਾਗਰਦੀ ਕਰਕੇ ਲੋਕਾਂ ਤੋਂ ਇਹ ਹੱਕ ਖੋਹ ਰਹੀ ਹੈ। ਉਨ੍ਹਾਂ ਡੀਆਈਜੀ ਤੋਂ ਮੰਗ ਕੀਤੀ ਕੇ ਐਸਐਚਓ ਰਾਮਾਂ ਗੈਰ ਕਨੂੰਨੀ ਕੰਮ ਕਰ ਰਿਹਾ ਹੈ ਉਸ ’ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨਾਮਜ਼ਦਗੀ ਦਾਖਲ ਕਰਨ ਲਈ ਰਾਮਾ ਵਿਖ਼ੇ ਤਰੁੰਤ ਬਦਲਵੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦੇ ਉਮੀਦਵਾਰ ਕੱਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਣਗੇ। ਰਾਮਾਂ ਪੁਲਿਸ ਨੇ ਜੇਕਰ ਭਾਜਪਾ ਉਮੀਦਵਾਰਾਂ ਨਾਲ ਧੱਕਾ ਕੀਤਾ ਤਾ ਇਸਦੇ ਨਤੀਜੇ ਭਿਆਨਕ ਹੋਣਗੇ। ਪੁਲਿਸ ਦੀ ਕਾਰਵਾਈ ਨਾਲ ਜੇਕਰ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਹੈ ਤਾ ਇਸਦੀ ਜਿੰਮੇਵਾਰੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੇ ਸਿਵਲ ਪ੍ਰਸ਼ਾਸਨ ਦੀ ਹੋਵੇਗੀ। ਪ੍ਰੈਸ ਨੂੰ ਇਹ ਜਾਣਕਾਰੀ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਦਿੱਤੀ।