ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ’ਚ ਵਿਦਿਆਰਥੀ ਕੈਬਨਿਟ ਮੈਂਬਰਾਂ ਦੀ ਚੋਣ
ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ’ਚ ਵਿਦਿਆਰਥੀ ਕੈਬਨਿਟ ਮੈਂਬਰਾਂ ਦੀ ਚੋਣ
Publish Date: Fri, 15 May 2026 06:31 PM (IST)
Updated Date: Sat, 16 May 2026 04:07 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਵਿਦਿਆਰਥੀਆਂ ਦੀ ਕੈਬਨਿਟ ਮੈਂਬਰਾਂ ਵਜੋਂ ਚੋਣ ਕੀਤੀ ਗਈ।ਸਕੂਲ ਦੇ ਪ੍ਰਧਾਨ ਸ੍ਰੀ ਲਗਨ ਖੁਰਾਣਾ ਜੀ ਅਤੇ ਪ੍ਰਿੰਸੀਪਲ ਮੈਡਮ ਮੀਨੂੰ ਗਰਗ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਬਨਿਟ ਮੈਂਬਰ ਸਕੂਲ ਦੀ ਸ਼ਾਨ ਹੁੰਦੇ ਹਨ ਅਤੇ ਉਹਨਾਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਚੋਣ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਦੀ ਯੋਗਤਾ, ਅਨੁਸ਼ਾਸਨ, ਪੜ੍ਹਾਈ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਭਾਗੀਦਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਹੈੱਡ ਬੁਆਏ ਹਰਮਨਜੋਤ ਸਿੰਘ ਕਲਾਸ ਦਸਵੀਂ , ਅਰਾਧਨਾ ਹੈੱਡ ਗਰਲ ਕਲਾਸ ਦਸਵੀਂ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਸ ਦੇ ਨਾਲ ਹੀ ਸ਼ਹੀਦ ਊਧਮ ਸਿੰਘ ਹਾਊਸ, ਰਾਣੀ ਲਕਸ਼ਮੀ ਬਾਈ ਹਾਊਸ, ਡਾ.ਅੰਬੇਦਕਰ ਹਾਊਸ ਅਤੇ, ਡਾ.ਰਾਧਾ ਕ੍ਰਿਸ਼ਨ ਹਾਊਸ ਦੇ ਕ੍ਰਮਵਾਰ ਹਾਊਸ ਵਾਈਜ ਕੈਪਟਨ ਗੁਰਮਨ ਕੌਰ,ਨਵਨੀਤ ਕੌਰ ,ਲਵਪ੍ਰੀਤ ਕੌਰ ਅਤੇ ਏਕਮਦੀਪ ਕੌਰ ਕਲਾਸ ਦਸਵੀਂ ਅਤੇ ਵਾਈਸ ਹੈੱਡ ਬੁਆਏ ਤਰਨਵੀਰ ਸਿੰਘ, ਵਾਈਸ ਹੈੱਡ ਗਰਲ ਖੁਸ਼ਮਨ ਕੌਰ, ,ਜਗਦੀਪ ਸਿੰਘ,ਏਕਮਨੂਰ ਕੌਰ,ਖੁਸ਼ਵੀਰ ਕੌਰ,ਨਰਿੰਦਰਪ੍ਰੀਤ ਕੌਰ ਕਲਾਸ ਨੌਵੀਂ ਦੇ ਵਿਦਿਆਰਥੀ ਨੂੰ ਵਾਈਸ ਹਾਊਸ ਕੈਪਟਨ ਚੁਣੇ ਗਏ। ਡਿਸਪਲਿਨ ਕੈਪਟਨ ਸਹਿਜਪ੍ਰੀਤ ਕੌਰ ਕਲਾਸ ਦਸਵੀਂ ਅਤੇ ਵਾਈਸ ਡਿਸਪਲਿਨ ਕੈਪਟਨ ਰਾਮਪ੍ਰੀਤ ਸਿੰਘ ਕਲਾਸ ਨੌਵੀਂ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਸਪੋਰਟਸ ਕੈਪਟਨ ਜੈਸਮੀਨ ਕੌਰ ਕਲਾਸ ਦਸਵੀਂ ਅਤੇ ਵਾਈਸ ਸਪੋਰਟਸ ਕੈਪਟਨ ਹਰਮਨ ਸਿੰਘ ਕਲਾਸ ਨੌਵੀਂ ਦੇ ਵਿਦਿਆਰਥੀ ਅਤੇ ਕਲਚਰਲ ਕੈਪਟਨ ਰਾਜਵੀਰ ਕੌਰ ਕਲਾਸ ਦਸਵੀਂ ਤੇ ਵਾਈਸ ਕਲਚਰਲ ਕੈਪਟਨ ਪਾਇਲ ਕਲਾਸ ਨੌਵੀਂ ਦੇ ਵਿਦਿਆਰਥੀ ਚੁਣੇ ਗਏ ਵਿਦਿਆਰਥੀਆਂ ਨੂੰ ਬੈਚ ਲਗਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸ੍ਰੋਤ ਬਣਨ ਦੀ ਸਹੁੰ ਚੁੱਕੀ।
ਅਧਿਆਪਕਾਂ ਨੇ ਵੀ ਚੁਣੇ ਗਏ ਕੈਬਨਿਟ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਚੈਅਰਮੈਨ ਵਿਨੋਦ ਖੁਰਾਣਾ, ਸਕੂਲ ਪ੍ਰਧਾਨ ਲਗਨ ਖੁਰਾਣਾ , ਪ੍ਰਿੰਸੀਪਲ ਮੈਡਮ ਮੀਨੂੰ ਗਰਗ, ਸੀਨੀਅਰ ਸਕੂਲ ਕੋਆਰਡੀਨੇਟਰ ਬੇਅੰਤ ਕੌਰ, ਜੂਨੀਅਰ ਕੋਆਰਡੀਨੇਟਰ ਕਿਰਨਦੀਪ ਕੌਰ, ਮੈਡਮ ਪਰਮਿੰਦਰ ਕੌਰ ਅਤੇ ਮੈਡਮ ਸ਼ਾਲੂ ਤੋਂ ਇਲਾਵਾ ਸਕੂਲ ਦਾ ਸਟਾਫ਼ ਹਾਜ਼ਰ ਸੀ ।