ਅਕਾਲੀ ਦਲ ਦੇ 6 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖਲ
ਅਕਾਲੀ ਦਲ ਦੇ 6 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ
Publish Date: Fri, 15 May 2026 06:22 PM (IST)
Updated Date: Sat, 16 May 2026 04:07 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਨਗਰ ਪੰਚਾਇਤ ਭਗਤਾ ਭਾਈਕਾ ਦੀ ਚੋਣ ਲਈ ਸ੍ਰੋਮਣੀ ਅਕਾਲੀ ਦਲ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਦੀ ਹਾਜਰੀ ਵਿਚ 6 ਉਮੀਦਵਾਰਾਂ ਨੇ ਅੱਜ ਆਪਣੇ ਕਾਗਜ਼ ਦਾਖਲ ਕਰ ਦਿੱਤੇ। ਵਾਰਡ ਨੰਬਰ 1 ਤੋਂ ਅਮਨਦੀਪ ਕੌਰ ਗਰੇਵਾਲ ਪਤਨੀ ਗਗਨਦੀਪ ਸਿੰਘ ਗਰੇਵਾਲ, ਵਾਰਡ ਨੰਬਰ 3 ਤੋਂ ਰਣਜੀਤ ਕੌਰ ਪਤਨੀ ਬਲਰਾਜ ਸਿੰਘ ਬਿੱਟੂ, ਵਾਰਡ ਨੰਬਰ 5 ਤੋਂ ਮਨਜੀਤ ਕੌਰ ਪਤਨੀ ਸਤਵਿੰਦਰਪਾਲ ਸਿੰਘ ਪਿੰਦਰ, ਵਾਰਡ ਨੰਬਰ 6 ਤੋਂ ਹਰਬੰਸ ਸਿੰਘ, ਵਾਰਡ ਨੰਬਰ 7 ਤੋਂ ਚਰਨਜੀਤ ਕੌਰ ਪਤਨੀ ਗੁਰਚਰਨ ਸਿੰਘ ਪੁਰੀ, ਵਾਰਡ ਨੰਬਰ 8 ਤੋਂ ਹਰਜਿੰਦਰ ਸਿੰਘ, ਵਾਰਡ ਨੰਬਰ 9 ਤੋਂ ਗੀਤਾ ਰਾਣੀ ਪਤਨੀ ਜਗਮੋਹਨ ਲਾਲ ਗਰਗ, ਵਾਰਡ ਨੰਬਰ 10 ਤੋਂ ਰਘਵੀਰ ਸਿੰਘ ਕਾਕਾ, ਵਾਰਡ-11 ਤੋਂ ਚੈਰੀ ਬਾਲਾ ਪਤਨੀ ਰਾਕੇਸ਼ ਕੁਮਾਰ ਗੋਇਲ, ਵਾਰਡ ਨੰਬਰ ਨੰਬਰ 13 ਤੋਂ ਮਨਜੀਤ ਸਿੰਘ ਧੁੰਨਾ ਉਮੀਦਵਾਰ ਐਲਾਨੇ ਗਏ ਹਨ। ਜਿੰਨ੍ਹਾਂ ਵਿਚੋਂ ਅਮਨਦੀਪ ਕੌਰ ਗਰੇਵਾਲ, ਮਨਜੀਤ ਕੌਰ, ਚਰਨਜੀਤ ਕੌਰ, ਗੀਤਾ ਰਾਣੀ, ਚੈਰੀ ਬਾਲਾ ਤੇ ਮਨਜੀਤ ਸਿੰਘ ਧੁੰਨਾ ਨੇ ਆਪਣੇ ਕਾਗਜ਼ ਦਾਖਿਲ ਕਰ ਦਿੱਤੇ ਹਨ। ਸਾਬਕਾ ਮੰਤਰੀ ਮਲੂਕਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਵਿਚ ਪਿਆਰ ਸਤਿਕਾਰ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਸਦਕਾ ਹੀ ਅਕਾਲੀ ਦਲ ਨੇ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸੂਬੇ ਦਾ ਸਰਬਪੱਖੀ ਵਿਕਾਸ ਹੋਇਆ ਹੈ, ਜਦ ਕਿ ਆਪ ਸਰਕਾਰ ਨੇ ਪਹਿਲੀਆਂ ਸਰਕਾਰਾਂ ਸਮੇਂ ਬਣੀਆਂ ਇਮਾਰਤਾਂ ਨੂੰ ਰੰਗ ਰੋਗਨ ਕਰਕੇ ਆਪਣੀਆਂ ਤਸਵੀਰਾਂ ਲਗਾਉਣ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਪ ਸਰਕਾਰ ਫੋਕੀ ਵਾਹ ਵਾਹ ਖੱਟਣ ਲਈ ਪੰਜਾਬ ਦਾ ਪੈਸਾ ਪਾਣੀ ਵਾਂਗ ਵਹਾਂ ਰਹੀ ਹੈ। ਇਸ ਮੌਕੇ ਰਾਕੇਸ਼ ਕੁਮਾਰ ਗੋਇਲ, ਗਗਨਦੀਪ ਸਿੰਘ ਗਰੇਵਾਲ, ਸੁਖਜਿੰਦਰ ਸਿੰਘ ਖਾਨਦਾਨ, ਦਰਸ਼ਨ ਸਿੰਘ ਭਾਈਕੇ, ਮਿਸਤਰੀ ਬਲਵੀਰ ਸਿੰਘ, ਮਿਸਤਰੀ ਨਿਰਮਲ ਸਿੰਘ, ਸੁਖਮੰਦਰ ਸਿੰਘ ਅਕਾਲ ਵਾਲੇ, ਜਗਮੋਹਨ ਲਾਲ ਗਰਗ, ਮਨਜੀਤ ਸਿੰਘ ਧੁੰਨਾ, ਜਸਪਾਲ ਸਿੰਘ ਵੜਿੰਗ, ਸੁਖਜਿੰਦਰ ਸਿੰਘ ਖਹਿਰਾ, ਸਤਵਿੰਦਰਪਾਲ ਸਿੰਘ ਪਿੰਦਰ, ਦਲਜੀਤ ਸਿੰਘ ਬਰਾੜ, ਬਿੱਟੂ ਖਾਨਦਾਨ, ਵਿੱਕੀ ਸਿੱਧੂ, ਬਾਦਲ ਸਿੰਘ ਭਗਤਾ ਆਦਿ ਹਾਜਰ ਸਨ।