ਕਾਂਗਰਸ ਦੇ 8 ਉਮੀਦਵਾਰਾਂ ਨੇ ਦਾਖ਼ਲ ਕੀਤੇ ਕਾਗਜ਼
ਕਾਂਗਰਸ ਦੇ 8 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ
Publish Date: Fri, 15 May 2026 05:53 PM (IST)
Updated Date: Sat, 16 May 2026 04:04 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਨਗਰ ਪੰਚਾਇਤ ਭਗਤਾ ਭਾਈ ਦੀ ਚੋਣ ਲਈ ਕਾਂਗਰਸ ਨਾਲ ਸਬੰਧਤ 8 ਉਮੀਦਵਾਰਾਂ ਨੇ ਅੱਜ ਆਪਣੇ ਕਾਗ਼ਜ਼ ਦਾਖਲ ਕਰ ਦਿੱਤੇ ਹਨ। ਨਗਰ ਪੰਚਾਇਤ ਭਗਤਾ ਭਾਈ ਦੇ ਵਾਰਡ ਨੰਬਰ 2 ਤੋਂ ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਵਾਰਡ-3 ਤੋਂ ਰਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਘਾਰੂ, ਵਾਰਡ-4 ਤੋਂ ਗੁਰਪ੍ਰੀਤ ਸਿੰਘ ਘਾਰੂ, ਵਾਰਡ ਨੰਬਰ 5 ਤੋਂ ਜਸਵੀਰ ਕੌਰ, ਵਾਰਡ ਨੰਬਰ 7 ਤੋਂ ਬਲਜੀਤ ਕੌਰ ਪਤਨੀ ਗੁਰਮੇਲ ਸਿੰਘ, ਵਾਰਡ-8 ਤੋਂ ਸੁਖਦੀਪ ਕੌਰ, ਵਾਰਡ-12 ਤੋਂ ਸੁਰੇਸ ਕੁਮਾਰ ਚੌਧਰੀ, ਵਾਰਡ 13 ਤੋਂ ਜਸਵਿੰਦਰ ਸਿੰਘ ਨੇ ਆਪਣੇ ਕਾਗਜ਼ ਦਾਖਲ ਕਰ ਦਿੱਤੇ ਹਨ। ਕਾਂਗਰਸ ਆਗੂ ਬੂਟਾ ਸਿੰਘ ਸਿੱਧੂ ਨੇ ਦੱਸਿਆ ਕਿ ਬਾਕੀ ਰਹਿੰਦੇ ਵਾਰਡਾਂ ਤੋਂ ਕੱਲ੍ਹ ਨੂੰ ਕਾਗਜ਼ ਦਾਖਲ ਕਰ ਦਿੱਤੇ ਜਾਣਗੇ। ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਉਮੀਦਵਾਰ ਸ਼ਾਨੋ-ਸ਼ੌਕਤ ਨਾਲ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਜਿੱਥੇ ਲੋਕਾਂ ਦੀਆਂ ਉਮੀਦਾ ਤੇ ਖਰਾ ਨਹੀ ਉੱਤਰ ਸਕੀ ਉੱਥੇ ਆਪ ਦੇ ਵਰਕਰ ਵੀ ਨੇਤਾਵਾਂ ਦੀ ਕਾਰਗੁਜ਼ਾਰੀ ਤੋਂ ਤੰਗ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਗਰ ਭਗਤਾ ਭਾਈ ਦੇ ਸਰਬਪੱਖੀ ਵਿਕਾਸ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਸਫਲ ਬਣਾਉਣ।