ਮਾਡਲ ਟਾਊਨ ਦੇ ਹੋਟਲ ’ਚ ਨੌਜਵਾਨ ਵੱਲੋਂ ਖ਼ੁਦਕੁਸ਼ੀ
ਮਾਡਲ ਟਾਊਨ ਦੇ ਹੋਟਲ ਵਿੱਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Publish Date: Fri, 15 May 2026 05:28 PM (IST)
Updated Date: Sat, 16 May 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਾਡਲ ਟਾਊਨ ਖੇਤਰ ਵਿੱਚ ਇਕ ਹੋਟਲ ਦੇ ਕਮਰੇ ਵਿੱਚ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਉਸਨੇ ਗਲੇ ’ਚ ਰੱਸੀ ਬੰਨ੍ਹ ਕੇ ਪੱਖੇ ਤੋਂ ਲਟਕ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਘਟਨਾ ਦੀ ਜਾਣਕਾਰੀ ਸਹਾਰਾ ਦਫ਼ਤਰ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਦੇ ਮੈਂਬਰ ਸੰਦੀਪ ਗਿੱਲ ਅਤੇ ਗੁਲੀ ਠਾਕੁਰ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ। ਇਸ ਮੌਕੇ ਸਿਵਲ ਲਾਈਨ ਥਾਣੇ ਦੇ ਅਧਿਕਾਰੀ ਵੀ ਮੌਜੂਦ ਸਨ। ਸਹਾਰਾ ਟੀਮ ਨੇ ਪੁਲਿਸ ਦੀ ਹਾਜ਼ਰੀ ਵਿਚ ਨੌਜਵਾਨ ਦਾ ਲਾਸ਼ ਨੂੰ ਹੇਠਾਂ ਉਤਾਰ ਕੇ ਹਸਪਤਾਲ ਦੀ ਮੋਰਚਰੀ ਵਿੱਚ ਭੇਜਿਆ। ਹੋਟਲ ਦੇ ਸੰਚਾਲਕਾਂ ਅਨੁਸਾਰ ਨੌਜਵਾਨ ਪਿਛਲੀ ਰਾਤ ਤੋਂ ਹੋਟਲ ਵਿੱਚ ਰੁਕਿਆ ਹੋਇਆ ਸੀ। ਨੌਜਵਾਨ ਦੀ ਸ਼ਿਨਾਖਤ ਸੰਦੀਪ ਸਿੰਘ (ਉਮਰ 20) ਵਜੋਂ ਕੀਤੀ, ਜੋ ਬਠਿੰਡਾ ਦਾ ਵਾਸੀ ਹੈ। ਇਸ ਘਟਨਾ ਨੇ ਖੇਤਰ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।