ਸਕੂਲ ਦੇ ਬੱਚਿਆਂ ਲਈ ਵਾਟਰ ਕੂਲਰ ਭੇਟ
ਗ੍ਰਾਮ ਪੰਚਾਇਤ ਵੱਲੋਂ ਸਕੂਲ ਨੂੰ ਵਾਟਰ ਕੂਲਰ ਭੇਟ :- ਮਠਾੜੂ
Publish Date: Fri, 15 May 2026 04:25 PM (IST)
Updated Date: Sat, 16 May 2026 04:01 AM (IST)
ਸੁਰੇਸ਼ ਕੁਮਾਰ ਹੈਪੀ , ਪੰਜਾਬੀ ਜਾਗਰਣ, ਮੌੜ ਮੰਡੀ : ਇਥੋਂ 8 ਕਿਲੋਮੀਟਰ ਦੂਰ ਪਿੰਡ ਮਾਈਸਰ ਖਾਨਾ ਵਿਖੇ ਗ੍ਰਾਮ ਪੰਚਾਇਤ ਮਾਈਸਰ ਖਾਨਾ ਵੱਲੋਂ ਸਰਕਾਰੀ ਸੈਕੰਡਰੀ ਅਤੇ ਐਲੀਮੈਂਟਰੀ ਸਕੂਲ ਨੂੰ ਵਾਟਰ ਕੂਲਰ ਭੇਟ ਕੀਤਾ ਗਿਆ। ਇਸ ਮੌਕੇ ਸੁਖਵੀਰ ਕੌਰ ਮਠਾੜੂ ਸਰਪੰਚ ਤੋਂ ਇਲਾਵਾ ਗੁਰਸੇਵ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਅਮਨਦੀਪ ਸਿੰਘ ਸਿੱਧੂ ਪੰਚ, ਸੁਖਪ੍ਰੀਤ ਕੌਰ ਪੰਚ ਧਰਮਪਤਨੀ ਗੁਰਜੀਤ ਸਿੰਘ ਜੈਲਦਾਰ, ਸੁਖਜੀਤ ਕੌਰ ਪੰਚ ਧਰਮਪਤਨੀ ਜਸਵਿੰਦਰ ਸਿੰਘ ਗ੍ਰਾਮ ਪੰਚਾਇਤ ਮਾਈਸਰ ਖਾਨਾ ਦੇ ਪੰਚਾਂ ਤੋਂ ਇਲਾਵਾ ਜਸਵੀਰ ਕੌਰ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਅਤੇ ਐਲੀਮਮੈਟਰੀ ਸਕੂਲ ਦੇ ਸੱਤਪਾਲ ਕੌਰ ਮੁੱਖ ਅਧਿਆਪਕ ਸਾਹਿਬਾਨ ਤੇ ਅਧਿਆਪਕ ਸਾਹਿਬਾਨ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪੰਚਾਇਤ ਵੱਲੋਂ ਵਾਟਰ ਕੂਲਰ ਦੇਣ ਤੇ ਸਕੂਲ ਦੇ ਪ੍ਰਿੰਸੀਪਲ ਜਸਬੀਰ ਕੌਰ, ਐਲੀਮੈਂਟਰੀ ਸਕੂਲ ਦੇ ਮੁੱਖ ਅਧਿਆਪਕ ਸੱਤਪਾਲ ਕੌਰ ਵੱਲੋਂ ਗ੍ਰਾਮ ਪੰਚਾਇਤ ਮਾਈਸਰ ਖਾਨਾ ਦਾ ਧੰਨਵਾਦ ਕੀਤਾ ਗਿਆ।