ਨਗਰ ਨਿਗਮ ਚੋਣ: ਭਾਜਪਾ ਨੇ 28 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਭਾਰਤੀ ਜਨਤਾ ਪਾਰਟੀ ਨੇ ਬਠਿੰਡਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਵੀਰਵਾਰ ਸ਼ਾਮ ਜਾਰੀ ਕੀਤੀ ਗਈ ਇਸ ਪਹਿਲੀ ਸੂਚੀ ਵਿੱਚ ਕੁੱਲ 28 ਵਾਰਡਾਂ ਲਈ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹਿਰ ਵਿੱਚ ਚੋਣਾਵੀ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਹਨ। ਇਹ ਸੂਚੀ ਭਾਜਪਾ ਦੇ ਸੀਨੀਅਰ ਆਗੂ ਅਤੇ ਬਠਿੰਡਾ ਨਗਰ ਨਿਗਮ ਚੋਣ ਇੰਚਾਰਜ ਜੀਵਨ ਗੁਪਤਾ ਵੱਲੋਂ ਜਾਰੀ ਕੀਤੀ ਗਈ। ਇਸ ਮੌਕੇ ਭਾਜਪਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਸਮੇਤ ਪ੍ਰਦੇਸ਼ ਕਮੇਟੀ ਮੈਂਬਰ ਸ਼ਿਆਮ ਲਾਲ ਬਾਂਸਲ ਵੀ ਮੌਜੂਦ ਰਹੇ। ਪਾਰਟੀ ਆਗੂਆਂ ਨੇ ਦਾਅਵਾ ਕੀਤਾ ਕਿ ਭਾਜਪਾ ਇਸ ਵਾਰ ਨਗਰ ਨਿਗਮ ਚੋਣਾਂ ਨੂੰ ਪੂਰੀ ਤਾਕਤ ਅਤੇ ਮਜ਼ਬੂਤ ਸੰਗਠਨ ਨਾਲ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵਿਕਾਸ, ਪਾਰਦਰਸ਼ਤਾ ਅਤੇ ਲੋਕ ਹਿਤਾਂ ਦੇ ਮੁੱਦਿਆਂ ’ਤੇ ਭਾਜਪਾ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਪਾਰਟੀ ਵੱਲੋਂ ਸਾਫ਼-ਸੁਥਰੀ ਛਵੀ ਅਤੇ ਸਰਗਰਮ ਵਰਕਰਾਂ ਨੂੰ ਤਰਜੀਹ ਦਿੰਦਿਆਂ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਜਾਰੀ ਕੀਤੀ ਗਈ ਪਹਿਲੀ ਸੂਚੀ ਅਨੁਸਾਰ ਵਾਰਡ ਨੰਬਰ 2 ਤੋਂ ਵਿਪਿਨ ਕੁਮਾਰ ਪੁੱਤਰ ਜਗਦੀਸ਼ ਰਾਏ, ਵਾਰਡ ਨੰਬਰ 6 ਤੋਂ ਭੂਪਿੰਦਰ ਸਿੰਘ, ਵਾਰਡ ਨੰਬਰ 8 ਤੋਂ ਅਸ਼ੋਕ ਕੁਮਾਰ ਬਾਲਿਆਂਵਾਲੀ, ਵਾਰਡ ਨੰਬਰ 9 ਤੋਂ ਡਿੰਪਲ ਰਾਣੀ ਪਤਨੀ ਪਰਵੀਨ ਗਰਗ, ਵਾਰਡ ਨੰਬਰ 10 ਤੋਂ ਕੁਲਦੀਪ ਸਿੰਘ ਟੋਨੀ, ਵਾਰਡ ਨੰਬਰ 11 ਤੋਂ ਮਮਤਾ ਸਿੰਗਲਾ ਪਤਨੀ ਕਮਲਦੀਪ ਸਿੰਗਲਾ, ਵਾਰਡ ਨੰਬਰ 14 ਤੋਂ ਮਹਿੰਦਰ ਸਿੰਘ ਸਿੱਧੂ, ਵਾਰਡ ਨੰਬਰ 15 ਤੋਂ ਸੀਤਾ ਦੇਵੀ ਪਤਨੀ ਗਣੇਸ਼ੀ ਰਾਮ, ਵਾਰਡ ਨੰਬਰ 16 ਤੋਂ ਹੇਮਰਾਜ ਗੋਇਲ, ਵਾਰਡ ਨੰਬਰ 17 ਤੋਂ ਰਿੰਪੀ ਰਾਣੀ, ਵਾਰਡ ਨੰਬਰ 18 ਤੋਂ ਐਡਵੋਕੇਟ ਪ੍ਰਭਪ੍ਰੀਤ ਸਿੰਘ ਸਿੱਧੂ, ਵਾਰਡ ਨੰਬਰ 20 ਤੋਂ ਜਗਦੀਸ਼ ਰਾਏ ਜਿੰਦਲ, ਵਾਰਡ ਨੰਬਰ 24 ਤੋਂ ਬਲਦੇਵ ਸਿੰਘ ਦੇਬੀ, ਵਾਰਡ ਨੰਬਰ 29 ਤੋਂ ਉਸ਼ਾ ਰਾਣੀ, ਵਾਰਡ ਨੰਬਰ 30 ਤੋਂ ਘਨਸ਼ਿਆਮ ਦਾਸ ਧਨਾ, ਵਾਰਡ ਨੰਬਰ 31 ਤੋਂ ਸੰਤੋਸ਼ ਦੇਵੀ, ਵਾਰਡ ਨੰਬਰ 33 ਤੋਂ ਵਿਸ਼ਵਨਾਥ, ਵਾਰਡ ਨੰਬਰ 34 ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ 37 ਤੋਂ ਕਰਮਜੀਤ ਕੌਰ ਪਤਨੀ ਹਰਜਿੰਦਰ ਸਿੰਘ ਬਿੱਟੂ, ਵਾਰਡ ਨੰਬਰ 38 ਤੋਂ ਉਮੇਸ਼ ਕੁਮਾਰ, ਵਾਰਡ ਨੰਬਰ 40 ਤੋਂ ਐਡਵੋਕੇਟ ਬਾਲਕ੍ਰਿਸ਼ਨ ਗਰਗ, ਵਾਰਡ ਨੰਬਰ 42 ਤੋਂ ਰਿਤੂ ਪਤਨੀ ਮੋਹਿਤ ਜਿੰਦਲ, ਵਾਰਡ ਨੰਬਰ 43 ਤੋਂ ਈਸ਼ਾ ਗਰਗ ਪਤਨੀ ਵਿਕਰਮ ਗਰਗ, ਵਾਰਡ ਨੰਬਰ 44 ਤੋਂ ਸੁਦੇਸ਼ ਰਾਣੀ ਸ਼ਰਮਾ, ਵਾਰਡ ਨੰਬਰ 45 ਤੋਂ ਆਰਤੀ ਪਤਨੀ ਗੌਰਵ ਨਿਧਾਨੀਆ, ਵਾਰਡ ਨੰਬਰ 46 ਤੋਂ ਸੁਨੀਲ ਕੁਮਾਰ, ਵਾਰਡ ਨੰਬਰ 49 ਤੋਂ ਮਨਜੋਤ ਕੌਰ ਪਤਨੀ ਹੁਸਨਪ੍ਰੀਤ ਸਿੰਘ ਅਤੇ ਵਾਰਡ ਨੰਬਰ 50 ਤੋਂ ਸਿਕੰਦਰ ਕੁਮਾਰ ਨੂੰ ਟਿਕਟ ਦਿੱਤੀ ਗਈ ਹੈ।