ਸੰਤ ਮਹੇਸ਼ ਮੁਨੀ ਗਰਲਜ਼ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
ਸੰਤ ਮਹੇਸ਼ ਮੁਨੀ ਜੀ ਗਰਲਜ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 14 May 2026 04:40 PM (IST)
Updated Date: Thu, 14 May 2026 04:42 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਅਨਸਾਰ ਸੰਤ ਮਹੇਸ਼ ਮੁਨੀ ਜੀ ਗਰਲਜ ਕਾਲਜ ਭਗਤਾ ਭਾਈਕਾ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੇ ਕੰਟਰੋਲਰ ਮੈਡਮ ਇੰਦਰਪਾਲ ਕੌਰ ਨੇ ਦੱਸਿਆ ਕਿ ਮੈਡੀਕਲ, ਨਾਨ ਮੈਡੀਕਲ, ਆਰਟਸ ਅਤੇ ਕਾਮਰਸ ਗਰੁੱਪ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਅੰਕ ਪ੍ਰਾਪਤ ਕਰਕੇ ਆਪਣੇ ਕਾਲਜ ਅਤੇ ਮਾਤਾ ਪਿਤਾ ਜੀ ਦਾ ਨਾਮ ਰੌਸ਼ਨ ਕੀਤਾ। ਕੰਟਰੋਲਰ ਇੰਦਰਪਾਲ ਕੌਰ ਨੇ ਦੱਸਿਆ ਕਿ ਕਾਮਰਸ ਗਰੁੱਪ ਵਿੱਚ ਮਨਵੀਰ ਕੌਰ ਸਪੁੱਤਰੀ ਮਲਕੀਤ ਸਿੰਘ ਨੇ 86 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ, ਗਗਨਦੀਪ ਕੌਰ ਸਪੁੱਤਰੀ ਜਗਸੀਰ ਸਿੰਘ ਨੇ 83.4 ਫੀਸਦੀ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ, ਹਰਮਨਦੀਪ ਕੌਰ ਸਪੁੱਤਰੀ ਗੁਰਮੇਲ ਸਿੰਘ ਨੇ 83.2 ਫੀਸਦੀ ਅੰਕ ਪ੍ਰਾਪਤ ਕਰਕੇ ਤੀਜੀ ਪੁਜੀਸ਼ਨ ਹਾਸਲ ਕੀਤੀ। ਸਾਇੰਸ ਮੈਡੀਕਲ ਗਰੁੱਪ ਦੇ ਰਮਨਜੀਤ ਕੌਰ ਸਪੁੱਤਰੀ ਜਸਪਾਲ ਸਿੰਘ 90 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ, ਖੁਸ਼ਪ੍ਰੀਤ ਕੌਰ ਸਪੁੱਤਰੀ ਗੁਰਪ੍ਰੀਤ ਸਿੰਘ 85 ਫੀਸਦੀ ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ, ਮਨਪ੍ਰੀਤ ਕੌਰ ਸਪੁੱਤਰੀ ਬਲਦੇਵ ਸਿੰਘ ਨੇ 84.2 ਫੀਸਦੀ ਅੰਕ ਪ੍ਰਾਪਤ ਕਰਕੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਨਾਨ ਮੈਡੀਕਲ ਗਰੁੱਪ ਦੇ ਵਿਦਿਆਰਥੀਆਂ ਵਿੱਚੋਂ ਰਾਜਪ੍ਰੀਤ ਕੌਰ ਸਪੁੱਤਰੀ ਧਰਮਵੀਰ ਸਿੰਘ ਨੇ 83.4 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ, ਰਾਜਦੀਪ ਕੌਰ ਸਪੁੱਤਰੀ ਗੁਰਤੇਜ ਸਿੰਘ ਨੇ 79.2 ਫੀਸਦੀ ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ, ਨਵਨੀਤ ਕੌਰ ਸਪੁੱਤਰੀ ਪਰਮਪਾਲ ਸਿੰਘ ਨੇ 78.8 ਫੀਸਦੀ ਅੰਕ ਪ੍ਰਾਪਤ ਕਰਕੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਆਰਟਸ ਗਰੁੱਪ ਵਿੱਚ ਇਮਾਨਦੀਪ ਕੌਰ ਸਪੁੱਤਰੀ ਜਗਸੀਰ ਸਿੰਘ ਨੇ 88.6 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ, ਏਕਤਾ ਸ਼ਰਮਾ ਸਪੁੱਤਰੀ ਰਘਵੀਰ ਚੰਦ ਨੇ 88.4 ਫੀਸਦੀ ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ, ਹਰਮਨਜੋਤ ਕੌਰ ਸਪੁੱਤਰੀ ਰਣਧੀਰ ਸਿੰਘ, ਜੈਸਮੀਨ ਮੀਨੂ ਸਪੁੱਤਰੀ ਬੇਅੰਤ ਸਿੰਘ ਨੇ 83.8 ਫੀਸਦੀ ਅੰਕ ਪ੍ਰਾਪਤ ਕਰਕੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਉਨ੍ਹਾਂ ਨੇ ਪੁਜ਼ੀਸ਼ਨਾਂ ਪ੍ਰਾਪਤ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।