ਮਲੂਕਾ ਨੇ ਨਗਰ ਪੰਚਾਇਤ ਮਲੂਕਾ ਅਤੇ ਮਹਿਰਾਜ ਦੇ ਉਮੀਦਵਾਰ ਐਲਾਨੇ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਨਗਰ ਪੰਚਾਇਤ ਚੋਣਾਂ ਲਈ ਨਗਰ ਪੰਚਾਇਤ ਮਲੂਕਾ ਅਤੇ ਨਗਰ ਪੰਚਾਇਤ ਮਹਿਰਾਜ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਾਬਕਾ ਮੰਤਰੀ ਮਲੂਕਾ ਨੇ ਦੱਸਿਆ ਕਿ ਨਗਰ ਪੰਚਾਇਤ ਮਲੂਕਾ ਲਈ ਵਾਰਡ ਨੰਬਰ 1 ਤੋਂ ਚਤਿੰਨ ਕੌਰ ਜਰਨਲ ਔਰਤ, ਵਾਰਡ ਨੰਬਰ 2 ਤੋਂ ਬ੍ਰਿਛਪਾਲ ਸਿੰਘ ਐਸਸੀ ਮਰਦ, ਵਾਰਡ ਨੰਬਰ 3 ਤੋਂ ਸਰਬਜੀਤ ਕੌਰ ਐਸਸੀ ਔਰਤ, ਵਾਰਡ ਨੰਬਰ 4 ਤੋਂ ਦਲਜੀਤ ਕੌਰ ਜਨਰਲ ਔਰਤ, ਵਾਰਡ ਨੰਬਰ 5 ਤੋਂ ਕੱਤਰ ਸਿੰਘ ਬੀਸੀ ਮਰਦ, ਵਾਰਡ ਨੰਬਰ 6 ਤੋਂ ਮਨਦੀਪ ਕੁਮਾਰ ਜਨਰਲ ਆਦਮੀ, ਵਾਰਡ-7 ਤੋਂ ਸੁਖਜੀਤ ਕੌਰ ਐਸਸੀ ਔਰਤ, ਵਾਰਡ ਨੰਬਰ 8 ਤੋਂ ਦਰਸ਼ਨ ਸਿੰਘ ਜਨਰਲ ਮਰਦ, ਵਾਰਡ ਨੰਬਰ 9 ਕੁਲਵਿੰਦਰ ਕੌਰ ਜਰਨਲ ਔਰਤ, ਵਾਰਡ-10 ਤੋਂ ਨਿਰਮਲ ਸਿੰਘ ਜਨਰਲ ਆਦਮੀ, ਵਾਰਡ 11 ਤੋਂ ਬਲਜੀਤ ਸਿੰਘ ਭੋਲਾ ਐੱਸਸੀ ਮਰਦ ਉਮੀਦਵਾਰ ਐਲਾਨੇ ਗਏ ਹਨ।
ਮਲੂਕਾ ਨੇ ਦੱਸਿਆ ਕਿ ਨਗਰ ਪੰਚਾਇਤ ਮਹਿਰਾਜ ਦੇ ਵਾਰਡ ਨੰਬਰ 1 ਤੋਂ ਜਸਵਿੰਦਰ ਕੌਰ ਜਨਰਲ ਔਰਤ, ਵਾਰਡ-2 ਤੋਂ ਬਲਵੀਰ ਸਿੰਘ ਬੀਸੀ ਮਰਦ, ਵਾਰਡ ਨੰਬਰ 3 ਤੋਂ ਧਰਮਜੀਤ ਕੌਰ ਜਨਰਲ ਔਰਤ, ਵਾਰਡ 4 ਤੋਂ ਇੰਦਰਜੀਤ ਸਿੰਘ ਐੱਸਸੀ ਮਰਦ, ਵਾਰਡ ਨੰਬਰ 5 ਤੋਂ ਮਨਜੀਤ ਕੌਰ ਜਨਰਲ ਔਰਤ, ਵਾਰਡ ਨੰਬਰ 6 ਤੋਂ ਕੁਲਵਿੰਦਰ ਸਿੰਘ ਜਨਰਲ ਮਰਦ, ਵਾਰਡ ਨੰਬਰ 7 ਤੋਂ ਚਰਨਜੀਤ ਕੌਰ ਜਨਰਲ ਔਰਤ, ਵਾਰਡ ਨੰਬਰ 8 ਤੋਂ ਕੁਲਦੀਪ ਸਿੰਘ ਐੱਸਸੀ, ਵਾਰਡ ਨੰਬਰ 9 ਤੋਂ ਹਰਪ੍ਰੀਤ ਕੌਰ ਐਸਸੀ ਔਰਤ, ਵਾਰਡ ਨੰਬਰ 10 ਤੋਂ ਅਮਰਜੀਤ ਸਿੰਘ ਐੱਸਸੀ ਮਰਦ, ਵਾਰਡ ਨੰਬਰ 11 ਤੋਂ ਚਰਨਾ ਸਿੰਘ ਜਰਨਲ ਮਰਦ, ਵਾਰਡ ਨੰਬਰ 12 ਤੋਂ ਮਨਿੰਦਰਜੀਤ ਸਿੰਘ ਜਰਨਲ ਮਰਦ, ਵਾਰਡ ਨੰਬਰ 13 ਤੋਂ ਪਰਮਜੀਤ ਕੌਰ ਐੱਸਸੀ ਔਰਤ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਭਗਤਾ ਭਾਈਕਾ, ਕੋਠਾਗੁਰੂ ਅਤੇ ਭਾਈਰੂਪਾ ਦੇ ਉਮੀਦਵਾਰਾਂ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ। ਇਸ ਸਮੇਂ ਮਲੂਕਾ ਨੇ ਦਾਅਵਾ ਕੀਤਾ ਕਿ ਨਗਰ ਪੰਚਾਇਤ ਚੋਣਾਂ ਸ੍ਰੋਮਣੀ ਅਕਾਲੀ ਦਲ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਸਿਰਫ ਝੂਠੀ ਬਿਆਨਬਾਜ਼ੀ ਅਤੇ ਇਸਤਿਹਾਰਬਾਜੀ ਸਹਾਰੇ ਸਮਾਂ ਲੰਘਾ ਰਹੀ ਹੈ। ਦੂਜਿਆਂ ਤੇ ਸਵਾਲ ਚੁੱਕਣ ਵਾਲੇ ਆਪ ਨੇਤਾਵਾਂ ਕੋਲ ਹੁਣ ਟੀ-ਸਰਟਾਂ, ਲਿਫਾਫਿਆਂ ਆਦਿ ਤੇ ਤਸਵੀਰਾਂ ਛਾਪਣ ਦੇ ਸਵਾਲਾਂ ਦਾ ਕੋਈ ਜਵਾਬ ਨਹੀ। ਨਗਰ ਪੰਚਾਇਤ ਮਹਿਰਾਜ ਅਤੇ ਨਗਰ ਪੰਚਾਇਤ ਮਲੂਕਾ ਦੀ ਸੂਚੀ ਜਾਰੀ ਕਰਨ ਤੇ ਹਰਿੰਦਰ ਸਿੰਘ ਮਹਿਰਾਜ ਹਲਕਾ ਇੰਚਾਰਜ ਅਕਾਲੀ ਦਲ ਨੇ ਸਾਬਕਾ ਮੰਤਰੀ ਮਲੂਕਾ ਦਾ ਧੰਨਵਾਦ ਕਰਦੇ ਭਰੋਸਾ ਦਿੱਤਾ ਕਿ ਉਹ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਹਰਪਾਲ ਸਿੰਘ ਮਲੂਕਾ, ਨਿਰਮਲ ਸਿੰਘ ਮਲੂਕਾ, ਗੁਰਸੰਗਤ ਸਿੰਘ ਮਲੂਕਾ, ਬ੍ਰਿਛਪਾਲ ਸਿੰਘ ਆਦਿ ਹਾਜਰ ਸਨ।