ਵਕੀਲ ਆਕਾਸ਼ ਕੌਸ਼ਲ ਕਾਨੂੰਨੀ ਸਲਾਹਕਾਰ ਨਿਯੁਕਤ
ਭਾਕਿਯੂ ਵੱਲੋਂ ਵਕੀਲ ਆਕਾਸ਼ ਕੌਸ਼ਲ ਕਾਨੂੰਨੀ ਸਲਾਹਕਾਰ ਨਿਯੁਕਤ
Publish Date: Tue, 12 May 2026 07:27 PM (IST)
Updated Date: Wed, 13 May 2026 04:10 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਭਾਰਤੀ ਕਿਸਾਨ ਯੂਨੀਅਨ ਪੰਜਾਬ (ਰੂਲਦੂ ਸਿੰਘ ਮਾਨਸਾ) ਵੱਲੋਂ ਸਮਾਜ-ਸੇਵੀ ਤੇ ਸੋਸ਼ਲ ਵਰਕਰ ਐਡਵੋਕੇਟ ਆਕਾਸ਼ ਕੌਸ਼ਲ ਨੂੰ ਬਲਾਕ ਰਾਮਪੁਰਾ ਫੂਲ ਦੇ ਕਾਨੂੰਨੀ ਸਲਾਹਕਾਰ ਵਿੰਗ ਦਾ ਇੰਚਾਰਜ ਨਿਯੁਕਤ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਰਾਈਆ, ਜ਼ਿਲ੍ਹਾ ਪ੍ਰੈਸ ਸਕੱਤਰ ਗੁਰਤੇਜ ਮਹਿਰਾਜ, ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਰਾਈਆ, ਬਲਾਕ ਪ੍ਰਧਾਨ ਗੁਰਦੀਪ ਸਿੰਘ ਰਾਈਆ ਤੇ ਇਕਾਈ ਪ੍ਰਧਾਨ ਬੂਟਾ ਸਿੰਘ ਰਾਈਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਕਿਸਾਨ ਆਗੂਆਂ ਵੱਲੋਂ ਐਡਵੋਕੇਟ ਆਕਾਸ਼ ਕੌਸ਼ਲ ਨੂੰ ਜਥੇਬੰਦੀ ਦੇ ਚਿੰਨ੍ਹ ਵਾਲਾ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ। ਇਸ ਦੌਰਾਨ ਕਿਸਾਨ ਆਗੂਆਂ ਤੇ ਐਡਵੋਕੇਟ ਆਕਾਸ਼ ਕੌਸ਼ਲ ਵਿਚਕਾਰ ਵੱਖ-ਵੱਖ ਕਾਨੂੰਨੀ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਐਡਵੋਕੇਟ ਆਕਾਸ਼ ਕੌਸ਼ਲ ਨੇ ਕਿਹਾ ਕਿ ਉਹ ਹਮੇਸ਼ਾ ਮਿਹਨਤਕਸ਼ ਜਮਾਤ, ਕਿਸਾਨਾਂ, ਮਜ਼ਦੂਰਾਂ ਤੇ ਲੋੜਵੰਦ ਵਰਗਾਂ ਦੇ ਹੱਕਾਂ ਲਈ ਚੱਟਾਨ ਵਾਂਗ ਡਟੇ ਰਹਿਣਗੇ। ਕਿਸਾਨਾਂ ਜਾਂ ਹੋਰ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਜੇਕਰ ਕੋਈ ਕਾਨੂੰਨੀ ਸਮੱਸਿਆ ਆਉਂਦੀ ਹੈ ਤਾਂ ਉਹ ਹਰ ਸਮੇਂ ਦਿਨ-ਰਾਤ ਮਦਦ ਲਈ ਤਿਆਰ ਰਹਿਣਗੇ। ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਰਾਈਆ ਨੇ ਕਿਹਾ ਕਿ ਐਡਵੋਕੇਟ ਆਕਾਸ਼ ਕੌਸ਼ਲ ਹਮੇਸ਼ਾ ਦੱਬੇ-ਕੁਚਲੇ ਲੋਕਾਂ ਤੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸੰਘਰਸ਼ੀ ਤੇ ਦਲੇਰ ਯੋਧੇ ਰਹੇ ਹਨ। ਜਥੇਬੰਦੀ ਕਿਸਾਨਾਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਦੀ ਰਹੇਗੀ ਅਤੇ ਵਕੀਲ ਆਕਾਸ਼ ਕੌਸ਼ਲ ਦਾ ਸਾਥ ਹਰ ਪੱਧਰ ’ਤੇ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਰਾਮਪੁਰਾ ਫੂਲ ਦੇ ਵੱਖ-ਵੱਖ ਕਿਸਾਨ ਆਗੂ ਤੇ ਮੈਂਬਰ ਵੀ ਮੌਜੂਦ ਸਨ।