ਚੱਕ ਫਤਿਹ ਸਿੰਘ ਵਾਲਾ ਵਿਖੇ ਸਕੂਲ ’ਚ ਬੱਚੀ ਸਨਮਾਨਿਤ
ਚੱਕ ਫਤਿਹ ਸਿੰਘ ਵਾਲਾ ਵਿਖੇ ਸਕੂਲ ਵਿੱਚ ਕੀਤਾ ਬੱਚੀ ਨੂੰ ਸਨਮਾਨਿਤ
Publish Date: Tue, 12 May 2026 07:11 PM (IST)
Updated Date: Wed, 13 May 2026 04:09 AM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ
ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲੋਂ ਲੁਧਿਆਣਾ ਦੇ ਹਸਨਪੁਰ ਦੀ ਮਨੱਖਤਾ ਦੀ ਭਲਾਈ ਲਈ ਬਣੀ ਸੰਸਥਾ ਜਿਸ ਦਾ ਸੰਚਾਲਨ ਗੁਰਪ੍ਰੀਤ ਸਿੰਘ ਮਿੰਟੂ ਕਰ ਰਹੇ ਹਨ ਵਿਖੇ ਕਰਵਾਏ ਗਏ ਪੰਜਾਬ ਪੱਧਰੀ ਪ੍ਰੋਗਰਾਮ ਨਵੇਂ ਦਿਸਹੱਸੇ ਦੌਰਾਨ ਅਧਿਆਪਕਾਂ ਅਤੇ ਦਿਵਿਆਂਗ ਬੱਚਿਆ ਦੇ ਕਲਾ ਮੁਕਾਬਲੇ ਕਰਵਾਏ ਗਏ। ਮੁਕਾਬਲਿਆ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਫਤਿਹ ਸਿੰਘ ਵਾਲਾ ਦੀ ਦਸਵੀ ਜਮਾਤ ਦੀ ਦਿਵਿਆਂਗ ਵਿਦਿਆਰਥਣ ਹਰਨੂਰ ਕੌਰ ਨੂਰ ਪੁਤਰੀ ਗੁਰਮੀਤ ਸਿੰਘ ਚੱਕ ਫਤਿਹ ਸਿੰਘ ਵਾਲਾ ਨੇ ਕਵਿਤਾ ਉਚਾਰਣ ਮੁਕਾਬਲੇ ਵਿੱਚੋ ਪੰਜਾਬ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ। ਅੱਜ ਚੱਕ ਫਤਿਹ ਸਿੰਘ ਵਾਲਾ ਦੇ ਸਰਕਾਰੀ ਸਕੂਲ ਵਿੱਚ ਸਨਮਾਨਿਤ ਸਮਾਗਮ ਕੀਤਾ, ਜਿਸ ਦੌਰਾਨ ਵਿਦਿਆਥਣ ਹਰਨੂਰ ਕੌਰ ਨੂੰ ਇਸ ਉਲਬਧੀ ਪ੍ਰਾਪਤ ਕਰਨ ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡਿਪਟੀ ਡੀਓ ਚਮਕੌਰ ਸਿੰਘ, ਪ੍ਰਿਸੀਪਲ ਆਸ਼ੂ ਸਿੰਘ, ਤਿਆਰੀ ਕਰਵਾਉਣ ਵਾਲੇ ਮੈਡਮ ਨਵਜੋਤ ਕੌਰ, ਗੁਰਬਿੰਦਰ ਕੌਰ ਬੱਚੀ ਦੇ ਪਰਿਵਾਰਕ ਮੈਬਰ ਹਾਜਰ ਸਨ। ਇਸ ਮੌਕੇ ਹਰਨੂਰ ਕੌਰ ਨੂੰ ਇਸ ਪੰਜਾਬ ਪੱਧਰੀ ਉਪਲੱਬਧੀ ਪ੍ਰਾਪਤ ਕਰਨ ਤੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਬੱਚਿਆਂ ਨੂੰ ਵੀ ਇਸੇ ਤਰਾਂ ਮਿਹਨਤ ਕਰਕੇ ਅੱਗੇ ਵਧਣ ਲਈ ਸਕੂਲ ਪ੍ਰਬੰਕਾਂ ਵੱਲੋਂ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਬੱਚੀ ਨੇ ਬੋਲਦਿਆ ਕਿਹਾ ਕਿ ਉਹ ਆਪਣੇ ਅਧਿਆਪਕਾਂ ਅਤੇ ਮਾਤਾ ਪਿਤਾ ਦੀ ਧੰਨਵਾਦੀ ਹੈ। ਉਹ ਆਪਣੇ ਆਪ ਨੂੰ ਦਿਵਿਆਂਗ ਨਹੀ ਸਮਝਦੀ ਸਗੋਂ ਆਮ ਬੱਚਿਆ ਵਾਗ ਮਿਹਨਤ ਕਰਕੇ ਅੱਗੇ ਵਧੇਗੀ। ਇਸ ਸਨਮਾਨਿਤ ਸਮਾਗਮ ਮੌਕੇ ਬੱਚੀ ਦੇ ਦਾਦਾ ਮਿੱਠੂ ਸਿੰਘ, ਮਾਤਾ ਅਮਰਜੀਤ ਕੌਰ, ਤਾਇਆ ਪਰਮਜੀਤ ਸਿੰਘ ਪੰਮਾ, ਤਾਈ ਰੇਸ਼ਮਾ ਕੌਰ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਸਨ।