ਹਲਕਾ ਮੁਖੀ ਵੱਲੋਂ ਜਿਮ ਦਾ ਉਦਘਾਟਨ
ਹਲਕਾ ਇੰਚਾਰਜ ਵੱਲੋਂ ਜਿੰਮ ਦਾ ਉਦਘਾਟਨ
Publish Date: Tue, 12 May 2026 05:18 PM (IST)
Updated Date: Wed, 13 May 2026 04:03 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ‘ਆਪ’ ਦੇ ਹਲਕਾ ਇੰਚਾਰਜ ਬਠਿੰਡਾ ਦਿਹਾਤੀ ਜਸਵਿੰਦਰ ਸਿੰਘ ਛਿੰਦਾ ਵੱਲੋਂ ਸੰਗਤ ਬਲਾਕ ਦੇ ਪਿੰਡ ਰਾਏਕੇ ਕਲਾਂ ਵਿਖੇ ਪਿੰਡ ਦੇ ਨੌਜਵਾਨਾਂ ਲਈ ਸਰਕਾਰ ਵੱਲੋਂ ਆਈ ਨਵੀਂ ਜਿਮ ਦਾ ਸਰਕਾਰੀ ਸੈਂਟਰ ਸਕੂਲ ਰਾਏਕੇ ਕਲਾਂ ਵਿਖੇ ਉਦਘਾਟਨ ਕੀਤਾ। ਇਸ ਮੌਕੇ ਹਲਕਾ ਮੁਖੀ ਜਸਵਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਿੰਡਾਂ ’ਚ ਆਧੁਨਿਕ ਸਹੂਲਤਾਂ ਵਾਲੇ ਖੇਡ ਸਟੇਡੀਅਮ ਤੇ ਜਿਮ ਖੋਲ੍ਹਣ ਦਾ ਵੱਡੇ ਪੱਧਰ ਉਤੇ ਉਪਰਾਲਾ ਕਰ ਰਹੀ ਹੈ, ਜਿਸ ਨਾਲ ਪੰਜਾਬ ਦੀ ਜਵਾਨੀ ਕੁਰਾਹੇ ਪੈਣ ਤੋਂ ਬਚ ਰਹੀ ਹੈ ਤੇ ਖੇਡਾਂ ’ਚ ਮੱਲਾਂ ਮਾਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਮਿਹਨਤੀ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਤੇ ਸਿਫਾਰਸ਼ਾਂ ਤੋਂ ਹਜ਼ਾਰਾਂ ਨੌਕਰੀਆਂ ਦੇ ਚੁੱਕੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਹਲੇ ਸਮੇਂ ਨੂੰ ਜਿਮ ਤੇ ਖੇਡਾਂ ’ਚ ਲਗਾਉਣ। ਇਸ ਮੌਕੇ ਉਨ੍ਹਾਂ ਨਾਲ਼ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਸਮੂਹ ਗ੍ਰਾਮ ਪੰਚਾਇਤ ਪਿੰਡ ਰਾਏਕੇ ਕਲਾਂ ਤੇ ਪਿੰਡ ਦੇ ਮੋਹਤਬਰ ਸੱਜਣ ਵੀ ਸ਼ਾਮਲ ਹੋਏ। ਇਸ ਉਪਰੰਤ ਸਰਕਾਰੀ ਮਾਡਲ ਸਕੂਲ ਰਾਏਕੇ ਕਲਾਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਕੇ ਕਲਾਂ ਦਾ ਦੌਰਾ ਵੀ ਕੀਤਾ। ਦੋਵੇਂ ਸਕੂਲਾਂ ਦੀ ਕਾਰਗੁਜ਼ਾਰੀ ਤੇ ਸ਼ਾਨਦਾਰ ਨਤੀਜਿਆਂ ਉੱਪਰ ਚਰਚਾ ਹੋਈ। ਇਸ ਮੌਕੇ ਪ੍ਰਿੰਸੀਪਲ ਸ਼ੁਸ਼ੀਲ ਕੁਮਾਰ ਮਹਿਤਾ, ਸੀਐੱਚਟੀ ਬਲਤੇਜ ਸਿੰਘ ਤੇ ਤਿੰਨੇ ਸਕੂਲਾਂ ਦੇ ਅਧਿਆਪਕ ਵੀ ਹਾਜ਼ਰ ਸਨ।