ਬੂਟੇ ਲਗਾ ਕੇ ਮਨਾਇਆ ਵਿਦਿਆਰਥੀ ਦਾ ਜਨਮ ਦਿਨ
ਵਿਦਿਆਰਥੀ ਦਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ
Publish Date: Tue, 12 May 2026 05:05 PM (IST)
Updated Date: Wed, 13 May 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਕੇਸਰ ਸਿੰਘ ਵਾਲਾ ਵਿਖੇ ਐੱਲਕੇਜੀ ਦੇ ਵਿਦਿਆਰਥੀ ਹਰਜਪ ਸਿੰਘ ਦਾ ਜਨਮ ਦਿਨ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਵਿਦਿਆਰਥੀ ਹਰਜਪ ਸਿੰਘ ਦੇ ਪਿਤਾ ਪ੍ਰਭਜੀਤ ਸਿੰਘ ਅਤੇ ਮਾਤਾ ਰਮਨਜੋਤ ਕੌਰ ਨੇ ਸਕੂਲ ਵਿੱਚ ਬੂਟੇ ਲਗਾਏ ਅਤੇ ਸਾਰੇ ਬੱਚਿਆਂ ਨੂੰ ਪੇਸਟਰੀ ਕੇਕ ਤੇ ਮਠਿਆਈਆਂ ਵੰਡੀਆਂ। ਇਸ ਮੌਕੇ ਸਕੂਲ ਇੰਚਾਰਜ ਜਸਵਿੰਦਰ ਕੌਰ ਚਹਿਲ ਨੇ ਕਿਹਾ ਕਿ ਸਾਨੂੰ ਫੌਕੀ ਸ਼ੌਹਰਤ ਲਈ ਫਜ਼ੂਲ ਖਰਚੇ ਕਰਨ ਦੀ ਬਜਾਏ ਖੁਸ਼ੀ ਗ਼ਮੀ ਦੇ ਪ੍ਰੋਗਰਾਮ ਸਾਦੇ ਢੰਗ ਨਾਲ ਕਰਨੇ ਚਾਹੀਦੇ ਹਨ। ਇੰਚਾਰਜ ਚਹਿਲ ਨੇ ਵਿਦਿਆਰਥੀ ਹਰਜਪ ਸਿੰਘ ਨੂੰ ਵਧਾਈ ਦਿੰਦੇ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਕਿਹਾ ਕਿ ਬੱਚਿਆਂ ਅਜਿਹੀ ਪਿਰਤ ਪੈਦਾ ਕਰਨਾ ਮਾਪਿਆਂ ਦਾ ਸ਼ਲਾਘਾਯੋਗ ਉਪਰਾਲਾ ਹੈ ਅਤੇ ਮਾਪਿਆ ਨੂੰ ਚਾਹੀਦਾ ਕਿ ਉਹ ਆਪਣੇ ਬੱਚਿਆਂ ਦਾ ਜਨਮ ਦਿਨ ਪੌਦੇ ਲਗਾ ਕੇ ਮਨਾਉਣ। ਇਸ ਮੌਕੇ ਬਲਜੀਤ ਕੌਰ, ਅੰਗਰੇਜ਼ ਕੌਰ ਤੇ ਬਲਵੀਰ ਕੌਰ ਆਦਿ ਹਾਜ਼ਰ ਸਨ।