ਮਹੱਤਵਪੂਰਨ ਥਾਵਾਂ ਨੇੜੇ ਡਰੋਨ ’ਤੇ ਪਾਬੰਦੀ
ਮਹੱਤਵਪੂਰਨ ਸਥਾਨਾਂ ਦੇ ਆਸ-ਪਾਸ ਡਰੋਨ ’ਤੇ ਪਾਬੰਦੀ
Publish Date: Tue, 12 May 2026 04:55 PM (IST)
Updated Date: Wed, 13 May 2026 04:03 AM (IST)
ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰਖਿਆ ਸੰਹਿਤਾ ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਠਿੰਡਾ ’ਚ ਵੱਖ-ਵੱਖ ਮਹੱਤਵਪੂਰਨ ਸਥਾਨਾਂ, ਜਿਸ ਵਿੱਚ ਏਅਰਫੋਰਸ ਸਟੇਸ਼ਨ ਭੀਸੀਆਣਾ ਵੀ ਸ਼ਾਮਲ ਹੈ, ਦੀ ਸੁਰੱਖਿਆ ਨੂੰ ਧਿਆਨ ਵਿੱਚ ਰਖਦੇ ਹੋਏ ਇਨ੍ਹਾਂ ਸਥਾਨਾਂ ਦੇ ਆਸ-ਪਾਸ ਦਾ ਏਰੀਆ ਨੋ ਡਰੋਨ ਏਰੀਆ ਘੋਸ਼ਿਤ ਕੀਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਏਅਰਫੋਰਸ ਸਟੇਸ਼ਨ ਭੀਸੀਆਣਾ ਦੇ ਘੇਰੇ ਤੋਂ 5 ਕਿਲੋਮੀਟਰ ਦੇ ਰੇਡੀਸ਼ ਵਿੱਚ ਕਿਸੇ ਵੀ ਤਰ੍ਹਾਂ ਦੇ ਡਰੋਨ ਚਲਾਉਣ/ਉਡਾਉਣ ਤੇ ਪੂਰਨ ਪਾਬੰਦੀ ਲਾਈ ਗਈ ਹੈ। ਹੁਕਮ ਅਨੁਸਾਰ ਡਰੋਨ ਉਡਾਉਣ ਤੇ ਇਹ ਪੂਰਨ ਪਾਬੰਦੀ ਕਿਸੇ ਵੀ ਤਰ੍ਹਾਂ ਦੀ ਅਣ-ਸੁਖਾਵੀਂ ਘਟਨਾ ਦੇ ਵਾਪਰਨ ਨੂੰ ਰੋਕਣ ਲਈ ਲਗਾਈ ਗਈ ਹੈ। ਹੁਕਮ 9 ਜੁਲਾਈ 2026 ਤਕ ਲਾਗੂ ਰਹਿਣਗੇ।