ਨਗਰ ਪੰਚਾਇਤ ਭਗਤਾ ਦੀ ਚੋਣ ਲਈ ਭਾਜਪਾ ਨੇ 6 ਉਮੀਦਵਾਰ ਐਲਾਨੇ
ਨਗਰ ਪੰਚਾਇਤ ਭਗਤਾ ਦੀ ਚੋਣ ਲਈ ਭਾਜਪਾ ਨੇ 6 ਉਮੀਦਵਾਰਾਂ ਦਾ ਕੀਤਾ ਐਲਾਨ
Publish Date: Mon, 11 May 2026 08:46 PM (IST)
Updated Date: Tue, 12 May 2026 04:13 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਨਗਰ ਪੰਚਾਇਤ ਚੋਣਾਂ ਲਈ ਭਾਜਪਾ ਨੇ ਪਹਿਲ ਕਰਦਿਆਂ ਨਗਰ ਪੰਚਾਇਤ ਭਗਤਾ ਭਾਈਕਾ ਲਈ ਚੋਣ ਕਮੇਟੀ ਅਤੇ ਕੁਝ ਵਾਰਡਾਂ ਲਈ ਭਾਜਪਾ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਭਾਜਪਾ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਚੋਣ ਕੁਆਰਡੀਨੇਟਰ ਕੁਲਦੀਪ ਭੰਗੇਵਾਲ ਤੇ ਭਾਜਪਾ ਮੰਡਲ ਭਗਤਾ ਭਾਈ ਦੇ ਪ੍ਰਧਾਨ ਬਬਲੇਸ਼ ਕੁਮਾਰ ਬੌਬੀ ਸਿੰਗਲਾ ਵੱਲੋਂ ਸੀਨੀਅਰ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਗੁਰਪ੍ਰੀਤ ਸਿੰਘ ਮਲੂਕਾ ਨੇ ਕੁਲਦੀਪ ਸਿੰਘ ਭੰਗੇਵਾਲਾ, ਬੌਬੀ ਸਿੰਗਲਾ ਤੇ ਸਥਾਨਕ ਆਗੂਆਂ ਨਾਲ ਚਰਚਾ ਉਪਰੰਤ ਭਗਤਾ ਭਾਈ ਦੇ ਵਾਰਡ ਨੰਬਰ 2 ਤੋਂ ਸੁਖਮੰਦਰ ਸਿੰਘ ਮੰਦਰ, ਵਾਰਡ ਨੰਬਰ 3 ਤੋਂ ਹਰਿੰਦਰ ਕੌਰ, ਵਾਰਡ-7 ਤੋਂ ਕਿਰਨਾ ਸਿੰਘ, ਵਾਰਡ ਨੰਬਰ 10 ਤੋਂ ਰਜਿੰਦਰ ਕੁਮਾਰ, ਵਾਰਡ-11 ਤੋਂ ਗੀਤਾ ਰਾਣੀ ਤੇ ਵਾਰਡ-12 ਤੋਂ ਲਾਜਪਾਤ ਅਰੋੜਾ ਪੰਮੀ ਸਿਰਸਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਮਲੂਕਾ ਨੇ ਕਿਹਾ ਕੇ ਆਪਸੀ ਸਹਿਮਤੀ ਨਾਲ ਮਿਹਨਤੀ ਇਮਾਨਦਾਰ ਤੇ ਜਿੱਤਣ ਦੀ ਸਮਰੱਥਾ ਦੇ ਅਧਾਰ ’ਤੇ ਹੀ ਉਮੀਦਵਾਰਾਂ ਦੀ ਚੋਣ ਕੀਤੀ ਹੈ•। ਉਮੀਦਵਾਰਾਂ ਦੀ ਜਿੱਤ ਲਈ ਚੋਣ ਪ੍ਰਚਾਰ ਲਈ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਕੁਲਦੀਪ ਸਿੰਘ ਭੰਗੇਵਾਲ ਦੇ ਨਾਲ ਬਬਲੇਸ਼ ਕੁਮਾਰ ਬੌਬੀ, ਗੋਪਾਲ ਕ੍ਰਿਸ਼ਨ, ਸਵੱਪਨ ਸਿੰਘ, ਬਿਕਰਮਜੀਤ ਸਿੰਘ, ਪਵਨ ਕੁਮਾਰ, ਪਰਮਿੰਦਰ ਸਿੰਘ, ਸਾਬਕਾ ਕੌਂਸਲਰ ਹਰਦੇਵ ਸਿੰਘ, ਬਲਤੇਜ ਸਿੰਘ ਕਾਲਾ ਨੂੰ ਜਿੰਮੇਵਾਰੀ ਸੌਪੀ ਹੈ। ਇਸ ਮੌਕੇ ਯੂਥ ਵਿੰਗ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਮਹਿਲਾ ਵਿੰਗ ਪ੍ਰਧਾਨ ਸੁੱਖਵਿੰਦਰ ਕੌਰ ਸ਼ੇਰਗੜ੍ਹ, ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਐਸ ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਬੁਰਜ ਲੱਧਾ ਤੇ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਆਦਿ ਹਾਜ਼ਰ ਸਨ।