ਮਿਲੇਨੀਅਮ ਸਕੂਲ ’ਚ ਮਦਰਜ਼ ਦਿਵਸ ਮਨਾਇਆ
ਮਿਲੇਨੀਅਮ ਸਕੂਲ ਵਿਚ ਮਦਰਜ਼ ਡੇ ਮਨਾਇਆ
Publish Date: Mon, 11 May 2026 04:52 PM (IST)
Updated Date: Tue, 12 May 2026 04:03 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : 'ਦ ਮਿਲੇਨੀਅਮ ਸਕੂਲ, ਬਠਿੰਡਾ ’ਚ ਮਾਵਾਂ ਦੇ ਸਨਮਾਨ ’ਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਨੂੰ ਬਹੁਤ ਹੀ ਆਕਰਸ਼ਕ ਢੰਗ ਨਾਲ ਸਜਾਇਆ ਸੀ। ਪ੍ਰਸਿੱਧ ਅੰਤਰਰਾਸ਼ਟਰੀ ਗਿੱਧਾ ਕੋਚ ਰਜ਼ੀਆ ਖਾਨ ਤੇ ਆਲ ਇੰਡੀਆ ਰੇਡੀਓ ਦੀ ਆਰਜੇ. ਮਨਦੀਪ ਮਸੌਣ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ’ਚ ਹੋਰ ਵਾਧਾ ਕੀਤਾ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਭਾਵਨਾਤਮਕ ਤੇ ਮਨਮੋਹਕ ਡਾਂਸ ਪ੍ਰਸਤੁਤੀ ਨਾਲ ਹੋਈ, ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣੀਆਂ ਮਾਵਾਂ ਪ੍ਰਤੀ ਪਿਆਰ, ਸਤਿਕਾਰ ਅਤੇ ਧੰਨਵਾਦ ਨੂੰ ਸੁੰਦਰ ਅਦਾਵਾਂ ਰਾਹੀਂ ਪ੍ਰਗਟ ਕੀਤਾ। ਵਿਦਿਆਰਥੀਆਂ ਦੀ ਇਸ ਪ੍ਰਸਤੁਤੀ ਨੇ ਹਾਜ਼ਰ ਸਾਰੀਆਂ ਮਾਵਾਂ ਤੇ ਮਹਿਮਾਨਾਂ ਨੂੰ ਭਾਵੁਕ ਕਰ ਦਿੱਤਾ ਤੇ ਪੂਰੇ ਮਾਹੌਲ ਨੂੰ ਪਿਆਰ ਤੇ ਜਜ਼ਬਾਤਾਂ ਨਾਲ ਭਰ ਦਿੱਤਾ। ਮਾਵਾਂ ਦੇ ਮਨੋਰੰਜਨ ਲਈ ਵੱਖ-ਵੱਖ ਸਰਗਰਮੀਆਂ ਜਿਵੇਂ ਕਿ ਬਾਲੋਕ ਪ੍ਰਿੰਟਿੰਗ ’ਚ ਮਾਵਾਂ ਨੇ ਅਪਣੀ ਕਲਾ ਦਿਖਾਉਂਦੇ ਹੋਏ ਵੱਖ-ਵੱਖ ਬੈਗ ਬਣਾਏ ਤੇ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿੱਚ ਬੈਲੂਨ ਗੇਮ ਤੇ ਤੰਬੋਲਾ ਗੇਮ ਖ਼ਾਸ ਆਕਰਸ਼ਣ ਦਾ ਕੇਂਦਰ ਰਹੀਆਂ। ਸਾਰੇ ਮਹਿਮਾਨਾਂ ਤੇ ਮਾਪਿਆਂ ਲਈ ਖਾਣ-ਪੀਣ ਦੀ ਵੀ ਉੱਤਮ ਵਿਵਸਥਾ ਕੀਤੀ। ਸਕੂਲ ਵੱਲੋਂ ਮਹਿਮਾਨਾਂ ਤੇ ਮਾਵਾਂ ਨੂੰ ਮੋਮੈਂਟੋ ਅਤੇ ਆਕਰਸ਼ਕ ਤੋਹਫ਼ੇ ਭੇਂਟ ਕਰਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਖੁਸ਼ੀ, ਉਤਸ਼ਾਹ ਤੇ ਆਪਣਾਪਣ ਦਾ ਮਾਹੌਲ ਬਣਿਆ ਰਿਹਾ। ਮੁੱਖ ਮਹਿਮਾਨਾਂ ਤੇ ਮਾਵਾਂ ਨੇ ਸਕੂਲ ਵੱਲੋਂ ਕਰਵਾਏ ਗਏ ਇਸ ਸੁੰਦਰ ਅਤੇ ਭਾਵਨਾਤਮਕ ਪ੍ਰੋਗਰਾਮ ਦੀ ਖ਼ੂਬ ਪ੍ਰਸ਼ੰਸਾ ਕੀਤੀ। ਸਕੂਲ ਦੇ ਪ੍ਰਿੰਸੀਪਲ ਡਾ. ਸੁਰਭੀ ਜੋਸ਼ੀ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਤੇ ਉਨ੍ਹਾਂ ਦਾ ਪਿਆਰ, ਤਿਆਗ ਅਤੇ ਸੰਸਕਾਰ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਮਦਰਜ਼ ਡੇ’ ਮਾਵਾਂ ਪ੍ਰਤੀ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਨ ਦਾ ਇਕ ਮਹੱਤਵਪੂਰਨ ਮੌਕਾ ਹੈ।