ਦਰਸ਼ਨ ਕੁਮਾਰ ਪਰਿਵਾਰ ਸਣੇ ‘ਆਪ’ ’ਚ ਸ਼ਾਮਲ
ਦਰਸ਼ਨ ਕੁਮਾਰ ਪਰਿਵਾਰ ਸਮੇਤ ‘ਆਪ’ ਸ਼ਾਮਲ
Publish Date: Mon, 11 May 2026 04:42 PM (IST)
Updated Date: Tue, 12 May 2026 04:03 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸਥਾਨਿਕ ਸਹਿਰ ਦੇ ਦਰਸ਼ਨ ਕੁਮਾਰ ਡੀਪੂ ਵਾਲੇ ਆਪਣੇ ਪਰਿਵਾਰ ਸਮੇਤ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਦਰਸ਼ਨ ਕੁਮਾਰ ਡੀਪੂ ਵਾਲਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜੋ ਆਮ ਲੋਕਾਂ ਦੀਆਂ ਆਸਾਂ ’ਤੇ ਖਰੀ ਉਤਰ ਰਹੀ ਹੈ। ਇਸ ਮੌਕੇ ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਘਰ ਨੂੰ 600 ਯੂਨਿਟ ਤੱਕ ਮੁਫ਼ਤ ਬਿਜਲੀ ਮੁਹੱਈਆ, ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਇਲਾਜ ਅਤੇ ਦਵਾਈਆਂ, ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ। ਸਰਕਾਰ ਦੀ ਸਾਫ ਨੀਅਤ, ਲੋਕ ਭਲਾਈ ਵਾਲੀਆਂ ਸਕੀਮਾਂ ਅਤੇ ਵਿਧਾਇਕ ਸਿੱਧੂ ਦੇ ਮਿਲਣਸਾਰ ਸੁਭਾਅ ਨੇ ਉਨ੍ਹਾਂ ਨੂੰ ਪਾਰਟੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ।
ਵਿਧਾਇਕ ਸਿੱਧੂ ਨੇ ਦਰਸ਼ਨ ਕੁਮਾਰ ਡੀਪੂ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਪਾਰਟੀ ਵਿੱਚ ਤਹਿ ਦਿਲੋਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿੱਚ ਵੀ ਰਿਕਾਰਡ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2027 ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੈ।
ਇਸ ਮੌਕੇ ਬੇਅੰਤ ਸਿੰਘ ਸਲਾਬਤਪੁਰਾ ਚੇਅਰਮੈਨ ਮਾਰਕਿਟ ਕਮੇਟੀ, ਜਗਸੀਰ ਸਿੰਘ ਪੰਨੂੰ, ਸੰਜੀਵ ਕੁਮਾਰ ਬੰਟੀ, ਸੰਜੀਵ ਕੁਮਾਰ ਕਾਲਾ ਸੇਤੀਆ, ਵਿਜੈ ਕੁਮਾਰ ਪੱਪੂ ਪ੍ਰਧਾਨ, ਰਾਜਵਿੰਦਰ ਸਿੰਘ ਭਗਤਾ, ਤਰਸੇਮ ਸਿੰਘ ਸੇਮਾ ਪਲੰਬਰ, ਰਾਕੇਸ਼ ਕੁਮਾਰ ਅਰੋੜਾ, ਡਾ. ਕੇਵਲ ਸਿੰਘ ਭਗਤਾ, ਏਕਮ ਸਿੰਘ ਸਿੱਧੂ, ਜਸਸੀਰ ਸਿੰਘ ਕਾਕਾ ਖਾਨਦਾਨ, ਬਿੰਦਰ ਸਿੰਘ ਖਾਨਦਾਨ, ਜਸਵਿੰਦਰ ਸਿੰਘ ਜੱਸ, ਰਾਮਪਾਲ ਗਰਗ, ਪਰਮਪਾਲ ਸਿੰਘ ਗਰਧਾਰੀ, ਰਾਜਾ ਹਮੀਰਗੜ੍ਹ ਆਦਿ ਹਾਜ਼ਰ ਸਨ।