ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ
ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ
Publish Date: Sun, 10 May 2026 07:14 PM (IST)
Updated Date: Mon, 11 May 2026 04:10 AM (IST)
ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਐੱਸਐੱਸਡੀ ਗਰਲਜ਼ ਕਾਲਜ ਦੀ ਯੂਥ ਰੈੱਡ ਕਰਾਸ (ਵਾਈਆਰਸੀ) ਯੂਨਿਟ ਵੱਲੋਂ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ। ਇਸ ਮੌਕੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਲੰਟੀਅਰਾਂ ਨੂੰ ਭਵਿੱਖ ’ਚ ਸਮਾਜ ਸੁਧਾਰ ਸਰਗਰਮੀਆਂ ’ਚ ਸਰਗਰਮੀ ਨਾਲ ਸ਼ਾਮਲ ਰਹਿਣ ਲਈ ਉਤਸ਼ਾਹਿਤ ਕੀਤਾ। ਵਾਈਆਰਸੀ ਕੌਂਸਲਰ ਮੋਨਿਕਾ ਕਪੂਰ ਨੇ ਵਲੰਟੀਅਰਾਂ ਨੂੰ ਵਿਸ਼ਵ ਰੈੱਡ ਕਰਾਸ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ। "ਮਨੁੱਖਤਾ ਦੇ ਮਸੀਹਾ"-ਸਰ ਹੈਨਰੀ ਡੁਨੈਂਟ ਅਤੇ ਭਾਈ ਕਨ੍ਹਈਆ ਦੇ ਜੀਵਨ ਸਬੰਧੀ ਮੁੱਖ ਪਹਿਲੂਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ।