ਕਬੱਡੀ ’ਚ ਬੁਰਜ ਹਮੀਰਾ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ
ਕਬੱਡੀ ਟੂਰਨਾਮੈਂਟ ’ਚ ਬੁਰਜ ਹਮੀਰਾ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ
Publish Date: Sun, 10 May 2026 07:04 PM (IST)
Updated Date: Mon, 11 May 2026 04:09 AM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਭੁੱਚੋ ਕਲਾਂ ਦੇ ਬਾਬਾ ਖੇਮ ਸਿੰਘ ਖੇਡ ਮੈਦਾਨ ’ਚ ਸਮੂਹ ਨਗਰ ਤੇ ਪਿੰਡ ਦੀ ਟੂਰਨਾਮੈਂਟ ਕਮੇਟੀ ਵੱਲੋਂ ਲੜਕੀਆਂ ਦੇ ਵੱਖ-ਵੱਖ ਵਰਗ ਦੇ ਕਬੱਡੀ ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ’ਚ 53 ਤੇ 24 ਕਿੱਲੋ ਵਰਗ ’ਚ ਲੜਕੀਆਂ ਦੀਆਂ ਵੱਖ ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਤੇ ਬਲਦੇਵ ਸਿੰਘ ਆਕਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮਲੂਕਾ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਉਨ੍ਹਾਂ ਹੀ ਹੌਂਸਲਾ ਅਫ਼ਜ਼ਾਈ ਕੀਤੀ। ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਜ਼ਿੰਦਗੀ ’ਚ ਅਨੁਸ਼ਾਸਨ ਉਸਾਰੂ ਸੋਚ ਲੈ ਕੇ ਅਉਂਦੀਆਂ ਹਨ। ਲੜਕੀਆਂ ਨੂੰ ਜੀਵਨ ’ਚ ਅੱਗੇ ਵਧਣ ਲਈ ਕਲਪਨਾ ਚਾਵਲਾ, ਪੀਵੀ ਸਿੰਧੂ, ਸਾਨੀਆ ਮਿਰਜ਼ਾ ਤੇ ਹਰਮਨਪ੍ਰੀਤ ਕੌਰ ਨੂੰ ਆਦਰਸ਼ ਮੰਨ ਕੇ ਮਿਹਨਤ ਕਰਨੀ ਚਾਹੀਦੀ ਹੈ। ਮਲੂਕਾ ਨੇ ਜੇਤੂ ਟੀਮ ਬੁਰਜ ਹਮੀਰਾ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਬੰਨਾਵਾਲਾ ਦੀ ਟੀਮ ਨੂੰ ਜੇਤੂ ਟ੍ਰਾਫੀ ਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਅੰਤ ’ਚ ਪ੍ਰਬੰਧਕੀ ਕਮੇਟੀ ਤੇ ਸਰਪੰਚ ਮਨਦੀਪ ਸਿੰਘ, ਕਿਸ਼ਨ ਸਿੰਘ, ਬਲਤੇਜ ਸਿੰਘ ਤੇ ਸਮੂਹ ਨਗਰ ਪੰਚਾਇਤ ਨੇ ਗੁਰਪ੍ਰੀਤ ਸਿੰਘ ਮਲੂਕਾ ਅਤੇ ਬਲਦੇਵ ਸਿੰਘ ਆਕਲੀਆ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ।